ਪੰਜਾਬ ਦੇ ਜੇਲ੍ਹਾਂ ਦੀ ਸੁਰੱਖਿਆਂ ਕਰਣਗੇ CRPF ਦੇ ਜਵਾਨ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੀਆਂ ਜੇਲ੍ਹਾਂ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਚ ਬਣੀ ਰਹਿੰਦੀ ਹੈ। ਕਦੇ ਪੰਜਾਬ ਦੀਆਂ ਜੇਲ੍ਹਾਂ ਚੋਂ ਨਸ਼ਾ ਮਿਲ ਰਿਹਾ ਹੈ ਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੀਆਂ ਜੇਲ੍ਹਾਂ ਕਿਸੇ ਨਾ ਕਿਸੇ ਕਾਰਨ ਸੁਰਖੀਆਂ ਚ ਬਣੀ ਰਹਿੰਦੀ ਹੈ। ਕਦੇ ਪੰਜਾਬ ਦੀਆਂ ਜੇਲ੍ਹਾਂ ਚੋਂ ਨਸ਼ਾ ਮਿਲ ਰਿਹਾ ਹੈ ਤੇ ਕਦੇ ਕੋਈ ਗੈਂਗਸਟਰ ਇਹਨਾਂ ਜੇਲ੍ਹਾਂ ਦੀ ਕੈਦ ਚੋਂ ਫਰਾਰ ਹੋ ਰਿਹਾ ਹੈ। ਇਸੇ ਦੇ ਚੱਲਦੇ ਹੁਣ ਪੰਜਾਬ ਦੀਆਂ ਜੇਲ੍ਹਾਂ ਦੀਆਂ ਸੁਰੱਖਿਆਂ ਹੁਣ ਸੀਆਰਪੀਐੱਫ ਕਰਣਗੇ।

jail  ਮਿਲੀ ਜਾਣਕਾਰੀ ਦੇ ਅਨੁਸਾਰ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਕੋਲ ਮੰਗ ਕੀਤੀ ਸੀ ਕਿ ਜਿਹਨਾਂ ਜੇਲ੍ਹਾਂ ਚ A ਕਲਾਸ ਦੇ ਗੈਂਗਸਟਰ ਕੈਦ ਹਨ ਉਹਨਾਂ ਜੇਲ੍ਹਾਂ ਦੀ ਸਖਤ ਸੁਰੱਖਿਆ ਲਈ ਸੀਪੀਆਰਪੀਐੱਫ ਦੇ ਜਵਾਨਾਂ ਦੀ ਮੰਗ ਕੀਤੀ ਸੀ ਜਿਸਨੂੰ ਮੰਨ ਲਿਆ ਗਿਆ ਹੈ।  ਇਸ ਮੰਗ ਤੋਂ ਬਾਅਦ ਜਲਦ ਹੀ ਤਿੰਨ ਸੀਆਰਪੀਐੱਫ ਕੰਪਨੀਆਂ ਪੰਜਾਬ ‘ਚ ਪਹੁੰਚ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਸੀਆਰਪੀਐੱਫ ਜਵਾਨਾਂ ਦੀ ਕੰਪਨੀਆਂ ਲਈ ਕੇਂਦਰ ਸਰਕਾਰ ਨੂੰ ਹਰ ਮਹੀਨੇ ਇਕ ਕਰੋੜ ਰੁਪਏ ਅਦਾ ਕਰੇਗੀ। ਜੋ ਕਿ ਹਰ ਮਹੀਨੇ ਦੇ ਹਿਸਾਬ ਦੇ ਨਾਲ 12 ਕਰੋੜ ਰੁਪਏ ਹੁੰਦਾ ਹੈ।

CRPF

ਉੱਥੇ ਹੀ ਪੰਜਾਬ ਚ ਗੈਂਗਸਟਰਾਂ ਨੇ ਕਾਫੀ ਅੱਤਵਾਦ ਮਚਾਇਆ ਹੋਇਆ ਸੀ ਜਿਸ ਕਾਰਨ ਕਈ ਗੈਂਗਸਟਰਾਂ ਦਾ ਪੁਲਿਸ ਵੱਲੋਂ ਐਨਕਾਉਂਟਰ ਕੀਤਾ ਗਿਆ ਤੇ ਕਈਆਂ ਨੂੰ ਕਾਬੂ ਕਰ ਲਿਆ ਗਿਆ ਹੈ। ਜਿਸ ਕਾਰਨ ਜਿਹਨਾਂ ਜੇਲ੍ਹਾਂ ‘ਚ ਕੈਦ ਹਨ ਉਹਨਾਂ ਦੀ ਸੁਰੱਖਿਆਂ ਦੇ ਲਈ ਸੀਆਰਪੀਐੱਫ ਦੇ ਜਵਾਨਾਂ ਦੀ ਮੰਗ ਕੀਤੀ ਗਈ ਹੈ।

Leave a Reply

Your email address will not be published. Required fields are marked *