ਕ੍ਰਿਕਟਰ ਸ਼ੁਭਮਨ ਗਿੱਲ ਦਾ ਵਿਆਹ ! ਸਾਰਾ ਅਲੀ ਨਾਲ ਨਹੀਂ 9 ਸਾਲ ਵੱਡੀ ਇਸ ਅਦਾਕਾਰਾ ਨਾਲ ਹੋਵੇਗਾ ?

ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਸ਼ੁਭਮਨ ਗਿੱਲ ਵਿਆਹ ਕਰਵਾਉਣ ਜਾ ਰਹੇ ਹਨ। ਇਸ ਸਾਲ ਦੇ ਅੰਤ ‘ਚ ਉਨ੍ਹਾਂ ਦਾ ਵਿਆਹ ਹੋਵੇਗਾ। ਬਾਲੀਵੁੱਡ ਅਦਾਕਾਰਾ ਸਾਰਾ ਅਲੀ…

ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਸ਼ੁਭਮਨ ਗਿੱਲ ਵਿਆਹ ਕਰਵਾਉਣ ਜਾ ਰਹੇ ਹਨ। ਇਸ ਸਾਲ ਦੇ ਅੰਤ ‘ਚ ਉਨ੍ਹਾਂ ਦਾ ਵਿਆਹ ਹੋਵੇਗਾ। ਬਾਲੀਵੁੱਡ ਅਦਾਕਾਰਾ ਸਾਰਾ ਅਲੀ ਖਾਨ ਦੇ ਨਾਲ ਸ਼ੁਭਮਨ ਗਿੱਲ ਦਾ ਨਾਂ ਜੁੜਿਆ, ਜਿਸ ਕਾਰਨ ਉਹ ਕਾਫੀ ਚਰਚਾ ‘ਚ ਰਹੇ ਪਰ ਹੁਣ ਪ੍ਰਸ਼ੰਸਕ ਇਹ ਜਾਣ ਕੇ ਹੈਰਾਨ ਰਹਿ ਜਾਣਗੇ ਕਿ ਸ਼ੁਭਮਨ ਸਾਰਾ ਅਲੀ ਖਾਨ ਨਾਲ ਨਹੀਂ ਸਗੋਂ ਟੀਵੀ ਦੀ ਹਸੀਨਾ ਰਿਧਿਮਾ ਪੰਡਿਤ ਨਾਲ ਵਿਆਹ ਕਰਨ ਜਾ ਰਹੇ ਹਨ। ਵਿਆਹ ਦੀ ਤਾਰੀਖ਼ ਵੀ ਸਾਹਮਣੇ ਆ ਚੁੱਕੀ ਹੈ। ਅਦਾਕਾਰਾ ਨੇ ਵਿਆਹ ਦੀਆਂ ਖਬਰਾਂ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। 


ਦਰਅਸਲ, ਹਾਲ ਹੀ ਵਿਚ ਇਕ ਰਿਪੋਰਟ ਆਨਲਾਈਨ ਵਾਈਰਲ ਹੋਈ, ਇਸ ਰਿਪੋਰਟ ‘ਚ ਦਾਅਵਾ ਕੀਤਾ ਗਿਆ ਕਿ ‘ਬਹੁ ਹਮਾਰੀ ਰਜਨੀਕਾਂਤ’ ਆਦਾਕਾਰਾ ਦਸੰਬਰ 2024 ‘ਚ ਸ਼ੁਭਮਨ ਗਿੱਲ ਦੇ ਨਾਲ ਵਿਆਹ ਦੇ ਬੰਧਨ ‘ਚ ਬੱਝੇਗੀ। ਸ਼ੁਭਮਨ ਅਤੇ ਰਿਧਿਮਾ ਆਪਣੇ ਵਿਆਹ ਨੂੰ ਗੁਪਤ ਰੱਖਣਾ ਚਾਹੁੰਦੇ ਹਨ। ਰਿਪੋਰਟਾਂ ਦੀ ਮੰਨੀਏ ਤਾਂ ਸ਼ੁਭਮਨ ਅਤੇ ਰਿਧਿਮਾ ਇਕ-ਦੂਜੇ ਨੂੰ ਡੇਟ ਕਰ ਰਹੇ ਹਨ।

ਰਿਧਿਮਾ ਪੰਡਿਤ ਮੁੰਬਈ ਦੀ ਰਹਿਣ ਵਾਲੀ ਹੈ ਅਤੇ ਉਨ੍ਹਾਂ ਦੀ ਉਮਰ 33 ਸਾਲ ਹੈ ਅਤੇ ਸ਼ੁਭਮਨ ਗਿੱਲ 24 ਸਾਲ ਦੇ ਹਨ। ਉਧਰ, ਸ਼ੁਭਮਨ ਗਿੱਲ ਨਾਲ ਵਿਆਹ ਦੀਆਂ ਖਬਰਾਂ ‘ਤੇ ਅਦਾਕਾਰਾ ਨੇ ਚੁੱਪੀ ਤੋੜ ਦਿੱਤੀ ਹੈ। ਅਦਾਕਾਰਾ ਨੇ ਆਪਣੀ ਇੰਸਟਾ ਸਟੋਰੀ ‘ਤੇ ਇਕ ਵੀਡੀਓ ਸਾਂਝੀ ਕਰਕੇ ਕਿਹਾ ਹੈ, ਜਦੋਂ ਹੋ ਰਹੀ ਹੋਵੇਗੀ ਤਾਂ ਦੱਸਾਂਗੀ ਨਾ, ਪਰ ਅਜਿਹਾ ਕੁਝ ਵੀ ਨਹੀਂ ਹੈ।

Leave a Reply

Your email address will not be published. Required fields are marked *