Crackdown on adulterators in Ferozepur : ਤਲਵੰਡੀ ਖੇਤਰ ਵਿੱਚ ਫੂਡ ਸੇਫਟੀ ਵਿਭਾਗ ਦੀ ਛਾਪੇਮਾਰੀ, ਸ਼ੱਕੀ ਘਿਓ ਅਤੇ ਕੌਫੀ ਦੇ ਸੈਂਪਲ ਜ਼ਬਤ

ਫ਼ਿਰੋਜ਼ਪੁਰ : ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਮਿਲਾਵਟ ਵਿਰੁੱਧ ਜਾਰੀ ਵਿਸ਼ੇਸ਼ ਮੁਹਿੰਮ ਤਹਿਤ ਫੂਡ ਸੇਫਟੀ ਵਿਭਾਗ ਵੱਲੋਂ ਸਖ਼ਤ ਕਾਰਵਾਈ ਕਰਦਿਆਂ ਤਲਵੰਡੀ ਖੇਤਰ ਵਿੱਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ…

ਫ਼ਿਰੋਜ਼ਪੁਰ : ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਮਿਲਾਵਟ ਵਿਰੁੱਧ ਜਾਰੀ ਵਿਸ਼ੇਸ਼ ਮੁਹਿੰਮ ਤਹਿਤ ਫੂਡ ਸੇਫਟੀ ਵਿਭਾਗ ਵੱਲੋਂ ਸਖ਼ਤ ਕਾਰਵਾਈ ਕਰਦਿਆਂ ਤਲਵੰਡੀ ਖੇਤਰ ਵਿੱਚ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ ਹੈ। ਇਸ ਚੈਕਿੰਗ ਦੌਰਾਨ ਜਿੱਥੇ ਸ਼ੱਕੀ ਘਿਓ ਫੜਿਆ ਗਿਆ ਹੈ, ਉੱਥੇ ਹੀ ਮਸ਼ਹੂਰ ਬ੍ਰਾਂਡ ‘ਨੈਸਕੈਫ਼ੇ’ (NESCAFÉ) ਦੇ ਨਾਮ ਹੇਠ ਵਿਕ ਰਹੀ ਕੌਫੀ ਨੂੰ ਲੈ ਕੇ ਵੀ ਗੰਭੀਰ ਸ਼ੱਕ ਸਾਹਮਣੇ ਆਏ ਹਨ।

ਸ਼ੁੱਕੀ ਘਿਓ ਅਤੇ ਨਕਲੀ ਕੌਫੀ ਦੀ ਵਿਕਰੀ ਦਾ ਪਰਦਾਫਾਸ਼

ਫੂਡ ਸੇਫਟੀ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਤਲਵੰਡੀ ਇਲਾਕੇ ਵਿੱਚ ਕਿਸੇ ਮਸ਼ਹੂਰ ਬ੍ਰਾਂਡ ਦੇ ਨਾਮ ਦੀ ਆੜ ਹੇਠ ਕਥਿਤ ਤੌਰ ‘ਤੇ ਡੁਪਲੀਕੇਟ ਅਤੇ ਸ਼ੱਕੀ ਘਿਓ ਦੀ ਵਿਕਰੀ ਕੀਤੀ ਜਾ ਰਹੀ ਹੈ। ਇਸ ਸੂਚਨਾ ਦੇ ਆਧਾਰ ‘ਤੇ ਵਿਭਾਗ ਦੀ ਟੀਮ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਚੈਕਿੰਗ ਕੀਤੀ ਅਤੇ ਸ਼ੱਕੀ ਘਿਓ ਮਿਲਣ ‘ਤੇ ਨਿਯਮਾਂ ਤਹਿਤ ਉਸ ਦਾ ਸੈਂਪਲ ਭਰ ਕੇ ਲੈਬ ਵਿੱਚ ਜਾਂਚ ਲਈ ਭੇਜ ਦਿੱਤਾ ਹੈ।

ਇਸ ਦੇ ਨਾਲ ਹੀ, ਚੈਕਿੰਗ ਦੌਰਾਨ ਮਾਰਕੀਟ ਵਿੱਚ ‘NESCAFÉ’ (ਕੌਫੀ) ਦੇ ਨਾਮ ਨਾਲ ਵੇਚੀ ਜਾ ਰਹੀ ਕੌਫੀ ਨੂੰ ਲੈ ਕੇ ਵੀ ਵੱਡੇ ਸ਼ੱਕ ਜ਼ਾਹਰ ਕੀਤੇ ਗਏ ਹਨ। ਵਿਭਾਗ ਵੱਲੋਂ ਇਸ ਉਤਪਾਦ ਦੇ ਅਸਲ ਸਰੋਤ, ਖਰੀਦ ਰਿਕਾਰਡ, ਬਿੱਲਾਂ ਅਤੇ ਇਸ ਦੀ ਗੁਣਵੱਤਾ ਦੀ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਖਪਤਕਾਰਾਂ ਲਈ ਫੂਡ ਸੇਫਟੀ ਵਿਭਾਗ ਦੀ ਅਹਿਮ ਅਪੀਲ

ਫੂਡ ਸੇਫਟੀ ਵਿਭਾਗ ਨੇ ਆਮ ਲੋਕਾਂ ਅਤੇ ਖਪਤਕਾਰਾਂ ਨੂੰ ਸੁਚੇਤ ਕਰਦਿਆਂ ਅਪੀਲ ਕੀਤੀ ਹੈ ਕਿ ਉਹ ਕਦੇ ਵੀ ਬਿਨਾਂ ਬਿੱਲ, ਕਿਸੇ ਅਣਪਛਾਤੇ ਸਰੋਤ ਜਾਂ ਗੈਰ-ਅਧਿਕਾਰਤ ਵਿਅਕਤੀਆਂ ਤੋਂ ਖਾਧ ਪਦਾਰਥ ਨਾ ਖਰੀਦਣ। ਖਾਧ ਪਦਾਰਥਾਂ ਦੀ ਖਰੀਦਦਾਰੀ ਹਮੇਸ਼ਾ ਕਿਸੇ ਅਧਿਕਾਰਤ ਡਿਸਟ੍ਰੀਬਿਊਟਰ ਜਾਂ ਭਰੋਸੇਯੋਗ ਹੋਲਸੇਲਰ/ਰਿਟੇਲਰ ਤੋਂ ਹੀ ਕੀਤੀ ਜਾਵੇ ਅਤੇ ਸਮਾਨ ਖਰੀਦਣ ਸਮੇਂ ਵੈਧ (ਪੱਕਾ) ਬਿੱਲ ਜ਼ਰੂਰ ਲਿਆ ਜਾਵੇ।

ਮਿਲਾਵਟਖੋਰੀ ਵਿਰੁੱਧ ਜਾਰੀ ਰਹੇਗੀ ਸਖ਼ਤ ਕਾਰਵਾਈ

ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਲੋਕਾਂ ਤੱਕ ਸੁਰੱਖਿਅਤ, ਸਾਫ਼-ਸੁਥਰਾ ਅਤੇ ਮਿਆਰੀ ਖਾਧ ਪਦਾਰਥ ਪਹੁੰਚਾਉਣਾ ਉਨ੍ਹਾਂ ਦਾ ਮੁੱਖ ਉਦੇਸ਼ ਹੈ। ਮਿਲਾਵਟਖੋਰੀ ਦੇ ਨਾਜਾਇਜ਼ ਧੰਦੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਇਸ ਤਰ੍ਹਾਂ ਦੀਆਂ ਚੈਕਿੰਗਾਂ ਅਤੇ ਕਾਨੂੰਨੀ ਕਾਰਵਾਈਆਂ ਅੱਗੇ ਵੀ ਲਗਾਤਾਰ ਜਾਰੀ ਰਹਿਣਗੀਆਂ। ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਦੁਕਾਨ ਜਾਂ ਉਤਪਾਦ ‘ਤੇ ਸ਼ੱਕ ਹੋਵੇ, ਤਾਂ ਉਹ ਤੁਰੰਤ ਫੂਡ ਸੇਫਟੀ ਵਿਭਾਗ ਨੂੰ ਸੂਚਿਤ ਕਰਨ ਤਾਂ ਜੋ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਸਕੇ।

ਹੋਰ ਖਬਰਾਂ ਪੜ੍ਹਨ ਲਈ ਇੱਥੇ ਕਰੋ ਕਲਿੱਕ

ਫ਼ਤਿਹਗੜ੍ਹ ਸਾਹਿਬ ਵਿੱਚ ਦਿਲ ਕੰਬਾਊ ਘਟਨਾ: ਦਾਜ ਦੀ ਮੰਗ ਤੋਂ ਤੰਗ ਆ ਕੇ ਨਵ-ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਪਤੀ ਅਤੇ ਸਹੁਰਾ ਗ੍ਰਿਫ਼ਤਾਰ

ਖ਼ਬਰਾਂ ਦੇ ਅਪਡੇਟਸ ਲਈ LIVING INDIA NEWS 2 4/7 LIVE ਨਾਲ ਜੁੜੇ ਰਹੋ।

Leave a Reply

Your email address will not be published. Required fields are marked *