COVID-19 ਬਾਰੇ ਜਾਗਰੂਕਤਾ ਪੈਦਾ ਕਰਨ ਲਈ ਅਨੁਸ਼ਕਾ ਤੇ ਦੀਪਿਕਾ ਦਾ ਹੈਂਡਵਾਸ਼ ਚੈਲੇਂਜ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਵਿਸ਼ਵ ਭਰ ‘ਚ ਕੋਰੋਨਾ ਵਾਇਰਸ ਕਾਰਨ ਜਿੱਥੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉੱਥੇ ਹੀ ਇਸ ਨੂੰ ਧਿਆਨ ‘ਚ ਰੱਖਦੇ ਹੋਏ,…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–  ਵਿਸ਼ਵ ਭਰ ‘ਚ ਕੋਰੋਨਾ ਵਾਇਰਸ ਕਾਰਨ ਜਿੱਥੇ ਡਰ ਦਾ ਮਾਹੌਲ ਬਣਿਆ ਹੋਇਆ ਹੈ। ਉੱਥੇ ਹੀ ਇਸ ਨੂੰ ਧਿਆਨ ‘ਚ ਰੱਖਦੇ ਹੋਏ, ਬਾਲੀਵੁੱਡ ਸਿਤਾਰੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਅਤੇ ਜਾਗਰੂਕਤਾ ਫੈਲਾਉਣ ਵਿੱਚ ਸਹਾਇਤਾ ਕਰਨ ਦੀ ਕੋਸ਼ਿਸ਼ ਕਰਦੇ ਦਿਖਾਈ ਦਿੱਤੇ ਹਨ। ਹਾਲ ਹੀ ਵਿੱਚ ਅਭਿਨੇਤਰੀ ਦੀਪਿਕਾ ਪਾਦੂਕੋਣ ਅਤੇ ਅਨੁਸ਼ਕਾ ਸ਼ਰਮਾ ਵੀ ਈਸ਼ ਅਵੇਰਨੇਸ ਅੰਦੋਲਨ ਦਾ ਹਿੱਸਾ ਬਣੀ ਅਤੇ ਲੋਕਾਂ ਨੂੰ ਦੱਸੀਆਂ ਕਿ, ਉਹ ਕੋਰੋਨਾ ਨਾਲ ਲੜਾਈ ਕਿਵੇਂ ਲੜ ਸਕਦੇ ਹਨ? ਦੋਵਾਂ ਨੇ ਇੱਕ ਵੀਡੀਓ ਦੇ ਜ਼ਰੀਏ ਲੋਕਾਂ ਨੂੰ ਇਹ ਦੱਸਿਆ ਹੈ ਅਤੇ ਇਸਦੇ ਲਈ ਸੇਫ ਹੈਂਡਸ ਚੈਲੇਂਜ ਲਿਆ ਹੈ, ਜਿਸ ਨੂੰ ਡਬਲਯੂਐਚਓ ਨੇ ਦਿੱਤਾ ਹੈ। 

ਇਹ ਹੈ ਕੋਰੋਨਾ ਤੋਂ ਦੂਰ ਰਹਿਣ ਦਾ ਚੈਲੇਂਜ

ਸੇਫ ਹੈਂਡ ਚੈਲੇਂਜ ਕੋਰੋਨਾ ਤੋਂ ਦੂਰ ਰਹਿਣ ਲਈ ਵਿਸ਼ਵ ਸਿਹਤ ਸੰਗਠਨ ਦਾ ਇੱਕ ਉਪਰਾਲਾ ਹੈ। ਇਸ ਨੂੰ ਇੱਕ ਮਹਾਂਮਾਰੀ ਦੇ ਐਲਾਨੇ ਜਾਣ ਤੋਂ ਬਾਅਦ COVID-19 ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਚੈਲੇਂਜ ਦਿੱਤਾ ਗਿਆ ਹੈ। ਕੋਰੋਨਾ ਵਿਸ਼ਾਣੂ ਦੇ ਸੰਕਰਮਣ ਤੋਂ ਬਚਣ ਲਈ, ਹਰ ਕਿਸੇ ਨੂੰ ਆਪਣੇ ਮਾਸਕ ਅਤੇ ਆਪਣੇ ਹੱਥਾਂ ਦੀ ਸਫਾਈ ਦਾ ਖਾਸ ਧਿਆਨ ਰੱਖਣ ਲਈ, ਹੱਥ ਮਿਲਾਉਂਣ ਤੋਂ ਕੁਰੇਜ ਕਰਨ ਲਈ ਖਾਸ ਹਿਦਾਇਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਬਾਰੇ ਵਧੇਰੇ ਜਾਗਰੂਕਤਾ ਲਈ, ਡਬਲਯੂਐਚਓ ਨੇ ‘ਸੇਫ ਹੈਂਡਸ ਚੈਲੇਂਜ’ ਨਾਮੀ ਮੂਵਮੇਂਟ ਦੀ ਸ਼ੁਰੂਆਤ ਕੀਤੀ ਹੈ। ਇਸਦੇ ਲਈ, ਪੂਰੀ ਦੁਨੀਆ ਤੋਂ ਮਸ਼ਹੂਰ ਹਸਤੀਆਂ ਨੂੰ ਨਾਮਜ਼ਦ ਕੀਤਾ ਗਿਆ ਅਤੇ ਇਸ ਚੁਣੌਤੀ ਨੂੰ ਪੂਰਾ ਕਰਨ ਲਈ ਕਿਹਾ ਗਿਆ ਹੈ।

ਦੀਪਿਕਾ ਨੂੰ ਚੁਣਿਆ ਗਿਆ ਇਸ ਚੈਲੇਂਜ ਲਈ

ਇਸੇ ਤਰਤੀਬ ਵਿੱਚ, ਵਿਸ਼ਵ ਸਿਹਤ ਸੰਗਠਨ ਦੇ ਨਿਰਦੇਸ਼ਕ ਟੇਡਰੋਸ ਐਡਮਨੋਮ ਗੈਬਰਈਜ਼ ਨੇ ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੂਕੋਣ ਨੂੰ ‘ਸੇਫ ਹੈਂਡਸ ਚੈਲੇਂਜ’ ਲਈ ਨਾਮਜ਼ਦ ਕੀਤਾ ਹੈ। ਦੀਪਿਕਾ ਨੇ ਚੈਲੇਂਜ ਲਈ ਟੇਡਰੋਜ਼ ਦਾ ਧੰਨਵਾਦ ਕਰਨ ਦੇ ਨਾਲ-ਨਾਲ ਆਪਣੇ ਟਵਿੱਟਰ ਹੈਂਡਲ ‘ਤੇ ਹੈਂਡ ਵਾਸ਼ ਚੈਲੇਂਜ ਸ਼ੇਅਰ ਕਰਕੇ ਅਤੇ ਇਸ ਚੇਨ ਨੂੰ ਅੱਗੇ ਲਿਜਾਣ ਲਈ ਕੁਝ ਹੋਰ ਨਾਮਜ਼ਦ ਕਰਕੇ ਇਸ ਨੂੰ ਪੂਰਾ ਕੀਤਾ। 

https://twitter.com/i/status/1239914621676466177

ਅਨੁਸ਼ਕਾ ਸ਼ਰਮਾ ਨੇ ਲਿਆ ਚੈਲੇਂਜ
ਦੂਜੇ ਪਾਸੇ ਇਨ੍ਹਾਂ ਦਿਨੀਂ ਫਿਲਮਾਂ ਤੋਂ ਦੂਰ ਅਨੁਸ਼ਕਾ ਸ਼ਰਮਾ ਨੇ ਵੀ ਸੇਫ਼ ਹੈਂਡ ਚੈਲੇਂਜ ਲਿਆ ਹੈ। ਅਨੁਸ਼ਕਾ ਸ਼ਰਮਾ ਦਾ ਵੀਡਿਓ ਕਈ ਲੋਕਾਂ ਨੇ ਆਪਣੇ ਸੋਸ਼ਲ ਮੀਡਿਆ ‘ਤੇ ਸ਼ੇਅਰ ਕੀਤਾ ਹੈ। ਇਸ ਵੀਡਿਓ ‘ਚ ਅਨੁਸ਼ਕਾ ਆਪਣੇ ਹੱਥਾਂ ਨੂੰ ਸਾਬਣ ਤੋਂ ਧੋਂਧੀ ਸਹੀ ਤਰੀਕੇ ਨਾਲ ਹੱਥ ਦੀ ਸਫਾਈ ਦੇਣ ਦੀ ਸਲਾਹ ਦਿੰਦੀ ਨਜ਼ਰ ਆਈ ਹੈ। ਇਸ ਦਰਮਿਆਨ ਕੋਰੋਨਾ ਵਾਇਰਸ ਦੇ ਚਲਦੇ ਦੇਸ਼ ‘ਚ ਹੁਣ ਤੱਕ ਤਿੰਨ ਮੌਤਾਂ ਹੋ ਚੁੱਕਿਆਂ ਹਨ।

https://www.instagram.com/p/B929KyNnXrx/

Leave a Reply

Your email address will not be published. Required fields are marked *