ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਵਿਆਹ ਹਰ ਇਕ ਵਿਅਕਤੀ ਲਈ ਖਾਸ ਦਿਨ ਹੁੰਦਾ ਹੈ ਜਿਸ ਕਾਰਨ ਉਹ ਹਰ ਕੋਈ ਇਸ ਦਿਨ ਨੂੰ ਕਾਫੀ ਸਪੈਸ਼ਲ ਬਣਾਉਣਾ ਚਾਹੁੰਦੇ ਹਨ। ਇਸੇ ਤਰ੍ਹਾਂ ਦਾ ਇਕ ਵਿਆਹ ਦੇਖਣ ਨੂੰ ਮਿਲਿਆ ਜਿਸਨੇ ਇਕ ਨਵੀਂ ਮਿਸਾਲ ਕਾਇਮ ਕੀਤੀ। ਦੱਸ ਦਈਏ ਕਿ ਹੁਸ਼ਿਆਰਪੁਰ ਵਿੱਚ ਵਿਆਹ ਦੇ ਸਮਾਗਮ ਵਿੱਚ ਬੇਸ਼ਕ ਪਰਿਵਾਰ ਵਾਲਿਆ ਨੇ ਮਹਿਮਾਨਾਂ ਨੂੰ ਨਹੀਂ ਬੁਲਾਇਆ ਸੀ ਪਰ ਉਹਨਾਂ ਨੇ ਕਿਤਾਬਾਂ ਨੂੰ ਜਰੂਰ ਸੱਦਿਆ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਨੇ ਇਕ ਮਿਸਾਲ ਕਾਇਮ ਕੀਤੀ ਤੇ ਨਾਲ ਹੀ ਕਿਤਾਬਾਂ ਲਈ ਉਹਨਾਂ ਦਾ ਲਗਾਅ ਵੀ ਦਿਖਾਇਆ। ਦੱਸ ਦਈਏ ਕਿ ਇਹ ਵਿਆਹ ਪੰਜਾਬੀ ਕਹਾਣੀਕਾਰ ਪ੍ਰੀਤਨੀਤਪੁਰੀ ਦੀ ਧੀ ਕੌਰਪਾਲ ਤੇ ਸੰਦੀਪ ਦਾ ਸੀ ਜਿਸਦਾ ਵਿਅਾਹ ਇੰਜੀਨੀਅਰ ਨਾਲ ਹੋਇਆ। ਇਸ ਵਿਆਹ ਦੀ ਖਾਸਿਅਤ ਇਹ ਸੀ ਕਿ ਸ਼ਰਾਬ ਦੇ ਸਟਾਲਾਂ ਦੀ ਥਾਂ ਤੇ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਗਈ ਸੀ।
https://www.youtube.com/watch?v=eotVko0eoKk
