ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਰਫਤਾਰ ਹੋਰ ਧੀਮੀ ਪੈਂਦੀ ਦਿਖਾਈ ਦੇ ਰਹੀ ਹੈ। ਦੇਸ਼ ਵਿਚ ਬੀਤੇ 24 ਘੰਟਿਆਂ ਦੌਰਾਨ 18,795 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ 179 ਲੋਕਾਂ ਦੀ ਮੌਤ ਹੋ ਗਈ ਹੈ। ਵੱਡੀ ਗੱਲ ਇਹ ਹੈ ਕਿ ਦੇਸ਼ ਵਿਚ 201 ਦਿਨਾਂ ਬਾਅਦ ਕੋਰੋਨਾ ਦੇ ਨਵੇਂ ਮਾਮਲਿਆਂ ਦੀ ਗਿਣਤੀ 20 ਹਜ਼ਾਰ ਤੋਂ ਘੱਟ ਰਹੀ ਹੈ।
Rrad More: DCP ਦੇ ਪੈਰ ‘ਤੇ ਚੜ੍ਹੀ ਕਿਸਾਨ ਨੇਤਾ ਦੀ ਗੱਡੀ
ਸਿਹਤ ਮੰਤਰਾਲਾ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਦੇਸ਼ ਵਿਚ ਪਿਛਲੇ 24 ਘੰਟਿਆਂ ਦੌਰਾਨ 26,030 ਲੋਕ ਠੀਕ ਹੋਏ ਹਨ। ਜਿਸ ਤੋਂ ਬਾਅਦ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵਧਕੇ ਹੁਣ 3,29,58,002 ਹੋ ਗਈ ਹੈ। ਉਥੇ ਹੀ ਐਕਟਿਵ ਮਾਮਲੇ ਘੱਟ ਕੇ 2,92,206 ਰਹਿ ਗਏ ਹਨ। ਅੰਕੜਿਆਂ ਮੁਤਾਬਕ ਦੇਸ਼ ਵਿਚ ਹੁਣ ਤੱਕ ਕੋਰੋਨਾ ਦੇ 3,36,97,581 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 4,47,373 ਲੋਕਾਂ ਦੀ ਮੌਤ ਹੋਈ ਹੈ।
Rrad More: ਦੇਸ਼ ਦੇ 11 ਸੂਬਿਆਂ ‘ਚ ਮਿਲਿਆ ਡੇਂਗੂ ਦਾ ਨਵਾਂ ਰੂਪ DENV 2, ਯੂਪੀ ਕਹਿਰ ਜਾਰੀ
ਕੇਰਲ ‘ਚ ਸਾਹਮਣੇ ਆਏ 11 ਹਜ਼ਾਰ ਤੋਂ ਵਧੇਰੇ ਮਾਮਲੇ
ਦੱਸ ਦਈਏ ਕਿ ਦੇਸ਼ ਦੇ ਬਾਕੀ ਸੂਬਿਆਂ ਦੀ ਤੁਲਨਾ ਵਿਚ ਦੱਖਣੀ ਸੂਬੇ ਕੇਰਲ ਵਿਚ ਕੋਰੋਨਾ ਦੇ ਸਭ ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਜਾ ਰਹੇ ਹਨ। ਕੇਰਲ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 11 ਹਜ਼ਾਰ 699 ਨਵੇਂ ਮਾਮਲੇ ਸਾਹਮਣੇ ਆਏ ਹਨ। ਉਥੇ ਹੀ 58 ਲੋਕਾਂ ਦੀ ਮੌਤ ਹੋਈ ਹੈ। ਕੇਰਲ ਵਿਚ ਬੀਤੇ ਦਿਨ 17,763 ਲੋਕ ਸਿਹਤਮੰਦ ਹੋਏ ਹਨ।
Rrad More: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਹੋਇਆ ਵਾਧਾ, ਜਾਣੋ ਤਾਜ਼ਾ ਭਾਅ
ਬੀਤੇ ਦਿਨ ਲੱਗੀਆਂ 1 ਕਰੋੜ ਤੋਂ ਵਧੇਰੇ ਖੁਰਾਕਾਂ
ਦੇਸ਼ ਵਿਚ ਬੀਤੇ ਦਿਨ ਇਕ ਕਰੋੜ ਤੋਂ ਜ਼ਿਆਦਾ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਲਾਈਆਂ ਗਈਆਂ। ਕੇਂਦਰੀ ਸਿਹਤ ਮੰਤਰੀ ਨੇ ਟਵੀਟ ਕਰਦੇ ਹੋਏ ਕਿਹਾ ਕਿ ਦੇਸ਼ ਨੂੰ ਵਧਾਈ, ਅਸੀਂ ਇਕ ਕਰੋੜ ਹੋਰ ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਲਾਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਰਤ ਨੇ ਕੋਰੋਨਾ ਉੱਤੇ ਵਾਰ ਕੀਤਾ। 5ਵੀਂ ਵਾਰ 1 ਕਰੋੜ ਤੋਂ ਜ਼ਿਆਦਾ ਟੀਕਿਆਂ ਦਾ ਰਿਕਾਰਡ ਹਾਸਲ ਕੀਤਾ। ਦੇਸ਼ ਵਿਚ ਵੈਕਸੀਨੇਸ਼ਨ ਦਾ ਅੰਕੜਾ 86 ਕਰੋੜ ਨੂੰ ਪਾਰ ਕਰ ਗਿਆ ਹੈ।



