ਰਾਹਤ ਦੀ ਖਬਰ: ਕੋਰੋਨਾ ਦੀ ਧੀਮੀ ਪਈ ਰਫਤਾਰ, ਬੀਤੇ 24 ਘੰਟਿਆਂ ‘ਚ 25 ਹਜ਼ਾਰ ਨਵੇ ਮਾਮਲੇ

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਇਨਫੈਕਸ਼ਨ ਘੱਟ ਹੁੰਦਾ ਦਿੱਖ ਰਿਹਾ ਹੈ। ਦੇਸ਼ ਵਿਚ 9 ਸਤੰਬਰ ਤੋਂ ਬਾਅਦ ਤੋਂ ਕੋਰੋਨਾ ਦੇ ਮਾਮਲੇ ਲਗਾਤਾਰ ਘੱਟ ਰਹੇ ਹਨ।…

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਇਨਫੈਕਸ਼ਨ ਘੱਟ ਹੁੰਦਾ ਦਿੱਖ ਰਿਹਾ ਹੈ। ਦੇਸ਼ ਵਿਚ 9 ਸਤੰਬਰ ਤੋਂ ਬਾਅਦ ਤੋਂ ਕੋਰੋਨਾ ਦੇ ਮਾਮਲੇ ਲਗਾਤਾਰ ਘੱਟ ਰਹੇ ਹਨ। ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਲਗਾਤਾਰ ਪੰਜਵੇਂ ਦਿਨ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿਚ ਬੀਤੇ 24 ਘੰਟਿਆਂ ਵਿਚ ਕੋਰੋਨਾ ਦੇ 25 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਵਿਚੋਂ 15 ਹਜ਼ਾਰ ਮਾਮਲੇ ਇਕੱਲੇ ਕੇਰਲ ਸੂਬੇ ਤੋਂ ਹਨ।

ਪੜੋ ਹੋਰ ਖਬਰਾਂ: ਕਿਸਾਨ ਆਗੂ ਚਢੂਨੀ ਦਾ ਵੱਡਾ ਐਲਾਨ, 16 ਸਤੰਬਰ ਨੂੰ ਤਰਨਤਾਰਨ ‘ਚ ਕੀਤੀ ਜਾਵੇਗੀ ਵੱਡੀ ਰੈਲੀ

ਮੰਗਲਵਾਰ ਸਵੇਰੇ ਸਿਹਤ ਮੰਤਰਾਲਾ ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਪਿਛਲੇ 24 ਘੰਟਿਆਂ ਦੌਰਾਨ 25,404 ਨਵੇਂ ਮਾਮਲੇ ਸਾਹਮਣੇ ਆਏ। ਇਸ ਦੌਰਾਨ ਪਿਛਲੇ 24 ਘੰਟਿਆਂ ਦੌਰਾਨ 339 ਮਰੀਜ਼ਾਂ ਦੀ ਇਕ ਇਨਫੈਕਸ਼ਨ ਕਾਰਨ ਮੌਤ ਹੋਈ ਹੈ। 37,127 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ ਯਾਨੀ ਕਿ 12,062 ਐਕਟਿਵ ਕੇਸ ਘੱਟ ਹੋਏ ਹਨ।

ਪੜੋ ਹੋਰ ਖਬਰਾਂ: ਹਿਮਾਚਲ ‘ਚ ਭਿਆਨਕ ਅੱਗ, ਇਕੋ ਪਰਿਵਾਰ ਦੇ 3 ਬੱਚਿਆਂ ਸਣੇ 4 ਲੋਕਾਂ ਦੀ ਮੌਤ

ਕੇਰਲ ਵਿਚ ਸਭ ਤੋਂ ਜ਼ਿਆਦਾ ਕੋਰੋਨਾ ਮਾਮਲੇ
ਦੇਸ਼ ਵਿਚ ਆਏ ਕੋਰੋਨਾ ਦੇ ਕੁੱਲ 25,404 ਮਾਮਲਿਆਂ ਵਿਚੋਂ ਸਭ ਤੋਂ ਜ਼ਿਆਦਾ ਮਾਮਲੇ ਕੇਰਲ ਵਿਚ ਸਾਹਮਣੇ ਆਏ ਹਨ। ਕੇਰਲ ਵਿਚ ਸੋਮਵਾਰ ਨੂੰ 15,058 ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਨਾਲ ਪੀੜਤਾਂ ਦੀ ਗਿਣਤੀ ਵਧ ਕੇ 43,90,489 ਹੋ ਗਈ। ਉਥੇ ਹੀ ਇਨਫੈਕਸ਼ਨ ਕਾਰਨ 99 ਹੋਰ ਮਰੀਜ਼ਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 22,650 ਹੋ ਗਈ ਹੈ। ਸੂਬੇ ਦੇ 14 ਜ਼ਿਲਿਆਂ ਵਿਚੋਂ ਤ੍ਰਿਸ਼ੂਰ ਵਿਚ ਕੋਰੋਨਾ ਦੇ ਸਭ ਤੋਂ ਵਧੇਰੇ 2158 ਮਾਮਲੇ ਆਏ ਹਨ। ਹਾਲਾਂਕਿ ਕੇਰਲ ਵਿਚ ਵੀ ਕੋਰੋਨਾ ਦੇ ਨਵੇਂ ਮਾਮਲਿਆਂ ਵਿਚ ਕਮੀ ਦੇਖੀ ਗਈ ਹੈ।

Leave a Reply

Your email address will not be published. Required fields are marked *