ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਦੀ ਮਹਾਮਾਰੀ ਪੰਜਾਬੀ ਵਿਚ ਹੋਲੀ-ਹੋਲੀ ਫੈਲਦੀ ਜਾ ਰਹੀ ਹੈ। ਪਿਛਲੇ ਦਿਨੀਂ ਨਵਾਸ਼ਹਿਰ ਦੇ ਪਿੰਡ ਪਠਲਾਵਾ ਵਿਚ ਇਟਲੀ ਤੋਂ ਵਾਪਸ ਪਰਤੇ ਬਲਦੇਵ ਸਿੰਘ ਦੀ ਮੌਤ ਹੋ ਗਈ ਸੀ ਅਤੇ ਉਨ੍ਹਾਂ ਦੀ ਜਾਂਚ ਰਿਪੋਰਟ ਵਿਚ ਕੋਰੋਨਾ ਵਾਇਰਸ ਪਾਜ਼ੀਟਿਵ ਪਾਇਆ ਗਿਆ ਸੀ ਅਤੇ ਹੁਣ ਬਲਦੇਵ ਸਿੰਘ ਦੇ ਛੇ ਪਰਿਵਾਰਕ ਮੈਂਬਰਾਂ ਵਿਚ ਵੀ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ।
ਦਰਅਸਲ ਨਵਾਂਸ਼ਹਿਰ ਦੀ ਮੈਡੀਕਲ ਟੀਮ ਦੇਰ ਰਾਤ 12 ਵਜੇ ਬਲਦੇਵ ਸਿੰਘ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ ਆਪਣੇ ਨਾਲ ਜਿਲ੍ਹੇ ਦੇ ਸਿਵਲ ਹਸਪਤਾਲ ਵਿਚ ਲੈ ਕੇ ਗਈ ਸੀ ਅਤੇ ਇਨ੍ਹਾਂ ਦੇ ਬਲੱਡ ਸੈਂਪਲ ਜਾਂਚ ਦੇ ਲਈ ਲੈਬ ਵਿਚ ਭੇਜੇ ਗਏ ਸਨ। ਰਿਪੋਰਟ ਵਿਚ ਬਲਦੇਵ ਸਿੰਘ ਦੇ ਛੇ ਪਰਿਵਾਰਕ ਮੈਂਬਰਾਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ ਜਦਕਿ ਬਾਕੀ 9 ਲੋਕਾਂ ਦੀ ਰਿਪੋਰਟ ਨੈਗਟਿਵ ਆਈ ਹੈ। ਕੋਰੋਨਾ ਵਾਇਰਸ ਨਾਲ ਪਾਜ਼ੀਟਿਵ ਪਾਏ ਜਾਣ ਵਾਲੇ 35 ਸਾਲ, 24 ਸਾਲ ਅਤੇ 34 ਸਾਲ ਦੇ ਬਲਦੇਵ ਸਿੰਘ ਦੇ ਤਿੰਨ ਬੇਟੇ ਹਨ ਜਦਕਿ ਇਕ 17 ਸਾਲ ਦੀ ਪੋਤੀ ਅਤੇ ਦੋ 40-40 ਸਾਲ ਦੀਆਂ ਨੂੰਹਆਂ ਹਨ। ਛੇ ਦੇ ਛੇ ਪਰਿਵਾਰਕ ਮੈਂਬਰਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ ਹੈ।
ਪੰਜਾਬ ਵਿਚ ਛੇ ਮਾਮਲੇ ਸਾਹਮਣੇ ਆਉਣ ਵਾਲੇ ਕੁੱਲ ਕੇਸਾਂ ਦੀ ਗਿਣਤੀ 13 ਹੋ ਗਈ ਹੈ। ਇਸ ਤੋਂ ਪਹਿਲਾਂ ਮੁਹਾਲੀ ਤੋਂ ਚਾਰ ਅਮ੍ਰਿਤਸਰ ਤੋਂ ਇਕ, ਨਵਾਂਸ਼ਹਿਰ ਤੋਂ ਇਕ(ਬਲਦੇਵ ਸਿੰਘ) ਅਤੇ ਹੁਸ਼ਿਆਰਪੁਰ ਤੋਂ ਵੀ ਇਕ ਕੇਸ ਦੀ ਪੁਸ਼ਟੀ ਹੋ ਚੁੱਕੀ ਹੈ।

