ਕਰੋਨਾ ਵਾਇਰਸ: ਚੀਨ ਚ ਮਰਨ ਵਾਲਿਆਂ ਦੀ ਗਿਣਤੀ ‘ਚ ਇਜਾਫਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਚੀਨ ‘ਚ ਕਰੋਨਾ ਵਾਇਰਸ ਦੇ ਫੈਲਣ ਕਾਰਨ ਪੂਰੀ ਦੁਨੀਆਂ ਵਿੱਚ ਹੜਕੰਪ ਮਚਿਆ ਹੋਇਆ ਹੈ। ਇਸ ਵਾਇਰਸ ਦੇ ਫੈਲਣ ਕਾਰਨ ਹੋਰਨਾਂ ਦੇਸ਼ਾਂ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-  ਚੀਨ ‘ਚ ਕਰੋਨਾ ਵਾਇਰਸ ਦੇ ਫੈਲਣ ਕਾਰਨ ਪੂਰੀ ਦੁਨੀਆਂ ਵਿੱਚ ਹੜਕੰਪ ਮਚਿਆ ਹੋਇਆ ਹੈ। ਇਸ ਵਾਇਰਸ ਦੇ ਫੈਲਣ ਕਾਰਨ ਹੋਰਨਾਂ ਦੇਸ਼ਾਂ ਜਿਵੇਂ ਕਿ, ਸਾਉਦੀ ਅਰਬ, ਅਮਰੀਕਾ ਅਤੇ ਚੀਨ ਦੇ ਗੁਆਂਢੀ ਮੁਲਕ ਭਾਰਤ ਵਿੱਚ ਵੀ ਇਸ ਵਾਇਰਸ ਦੇ ਫੈਲਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਚੀਨ ਵਿੱਚ ਇਸ ਵਾਇਰਸ ਦਾ ਅਸਰ ਦਿਨੋਂ-ਦਿਨ ਵੱਧਦਾ ਜਾ ਰਿਹਾ ਹੈ। ਚੀਨ ਦਾ ਪ੍ਰਸ਼ਾਸ਼ਨ ਇਸ ਵਾਇਰਸ ਨੂੰ ਕੰਟਰੋਲ ਕਰਨ ਲਈ ਪੂਰੀ ਵਾਹ ਲਗਾ ਰਿਹਾ ਹੈ, ਜਿਸ ਤਹਿਤ ਚੀਨ ਦੇ ਇੱਕ ਇਲਾਕੇ ਵਿੱਚ ਪ੍ਰਸ਼ਾਸ਼ਨ ਨੇ ਚਾਰ ਦਿਨ ਵਿੱਚ ਹੀ ਕਰੀਬ 1,000 ਬੈਡ ਵਾਲਾ ਇੱਕ ਹਸਪਤਾਲ ਦੀ ਉਸਾਰੀ ਕੀਤੀ ਹੈ।

Image result for Corona virus

ਮੌਜੂਦਾ ਹਾਲਾਤ

ਚੀਨ ਵਿੱਚ ਇਸ ਵਾਇਰਸ ਕਾਰਨ ਮੌਜਾਦਾ ਹਾਲਾਤ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਨ। ਚੀਨ ਦੇ ਵੋਹਾਨਾ ਅਤੇ ਇਸ ਨਾਲ ਲੱਗਦੇ ਕਈ ਸ਼ਹਿਰਾਂ ਨੂੰ ਮੌਕੇ ਦੀ ਨਜਾਕਤ ਸਮਝਦਿਆਂ ਕਈ ਦਿਨਾਂ ਤੱਕ ਬੰਦ ਕਰ ਦਿੱਤਾ ਗਿਆ ਹੈ।  ਇਸ ਦੌਰਾਨ ਲੋਕਾਂ ਨੂੰ ਜਿਆਦਾਤਰ ਸਮਾਂ ਘਰਾਂ ਵਿੱਚ ਹੀ ਰਹਿਣ ਲਈ ਕਿਹਾ ਗਿਆ ਹੈ। ਤਾਜਾ ਰਿਪੋਰਟ ਮੁਤਾਬਿਕ ਚੀਨ ਦੇ ਕਰੀਬ 4,000 ਲੋਕ ਇਸ ਵਾਇਰਸ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਤੋਂ ਇਲਾਵਾ 106 ਦੇ ਕਰੀਬ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜੋ ਕਿ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਨਾਲ ਸੰਬੰਧਿਤ ਸਨ।

Image result for Corona virus in China

ਦੱਸਿਆ ਜਾ ਰਿਹਾ ਹੈ ਕਿ, ਕਰੋਨਾ ਵਾਇਰਸ ਕਾਰਨ ਪੂਰੀ ਦੁਨੀਆਂ ‘ਤੇ ਇੱਕ ਤਰ੍ਹਾਂ ਨਾਲ ਖਤਰਾ ਮੰਡਰਾ ਰਿਹਾ ਹੈ, ਕਿਉਂਕਿ ਜਿਸ ਤੀਬਰਤਾ ਨਾਲ ਇਹ ਵਾਇਰਸ ਫੈਲ ਰਿਹਾ ਹੈ, ਉਸ ਤੀਬਰਤਾ ਨਾਲ ਤਾਂ ਇਹੀ ਲੱਗਦਾ ਹੈ ਕਿ, ਕੇਵਲ ਚੀਨ ਨੂੰ ਹੀ ਨਹੀਂ ਸਗੋਂ ਪੂਰੀ ਦੁਨੀਆਂ ਨੂੰ ਇਸ ਬਿਮਾਰੀ ਨਾਲ ਨਜਿਠਣ ਲਈ ਇੱਕ-ਜੁਟ ਹੋਣਾ ਪਵੇਗਾ।

ਕੀ ਨੇ ਇਸ ਵਾਇਰਸ ਦੇ ਲੱਛਣ

ਚੀਨ ਵਿੱਚ ਫੈਲੇ ਇਸ ਵਾਇਰਸ ਕਾਰਨ ਹਜਾਰਾ ਦੀ ਤਾਦਾਦ ਵਿੱਚ ਲੋਕ ਨਿਮੋਨੀਆ ਵਰਗੀ ਇਸ ਭਿਆਨਕ ਬਿਮਾਰੀ ਦੇ ਸ਼ਿਕਾਰ ਹੋ ਰਹੇ ਹਨ। ਕੋਰੇਨਾ ਵਾਇਰਸ ਕਾਰਨ ਪ੍ਰਭਾਵਿਤ ਵਿਅਕਤੀ ‘ਚ ਲਗਾਤਾਰ ਬੁਖਾਰ, ਨਜ਼ਲਾ, ਜੁਖਾਮ. ਖਾਂਸੀ ਆਦਿ ਵਰਗੇ ਮੁੱਖ ਲੱਛਣ ਦਿਖਾਈ ਦਿੰਦੇ ਹਨ। ਇਸ ਤੋਂ ਇਲ਼ਾਵਾ ਲਗਾਤਾਰ ਇਸ ਵਾਇਰਸ ਦੇ ਪ੍ਰਭਾਵ ਹੇਠ ਰਹਿਣ ਕਾਰਨ ਵਿਅਕਤੀ ਦੀ ਮੌਤ ਵੀ ਹੋ ਸਕਦੀ ਹੈ।

 Corona virus in China
Saurce BBC

 

Leave a Reply

Your email address will not be published. Required fields are marked *