ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਕੋਰੋਨਾ ਵਾਇਰਸ ਦਾ ਕਹਿਰ ਦੁਨੀਆ ਭਰ ਦੇ ਦੇਸ਼ਾਂ ਵਿਚ ਲਗਾਤਾਰ ਜਾਰੀ ਹੈ। ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਦਾ ਸੱਭ ਤੋਂ ਜਿਆਦਾ ਪ੍ਰਕੋਪ ਅਮਰੀਕਾ ਵਿਚ ਵਿਖਾਈ ਦੇ ਰਿਹਾ ਹੈ। ਬੀਤੇ ਦਿਨ ਸੰਯੁਕਤ ਰਾਜ ਅਮਰੀਕਾ ਵਿਚ ਕੋਰੋਨਾ ਨਾਲ ਰਿਕਾਰਡ ਤੋੜ 1700 ਤੋਂ ਵੀ ਜਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਕੋਰੋਨਾ ਦੇ ਮਾਮਲੇ ਵੱਧ ਕੇ 4 ਲੱਖ ਤੋਂ ਵੀ ਜਿਆਦਾ ਹੋ ਚੁੱਕੇ ਹਨ। ਉੱਥੇ ਹੀ ਦੁਨੀਆ ਭਰ ਵਿਚ ਵੀ ਕੋਰੋਨਾ ਦੇ ਕੇਸਾਂ ਦੀ ਗਿਣਤੀ 16 ਲੱਖ ਨੂੰ ਪਾਰ ਕਰ ਚੁੱਕੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਅਮਰੀਕਾ ਵਿਚ 1783 ਕੋਰੋਨਾ ਪੀੜਤਾਂ ਨੇ ਦਮ ਤੋੜ ਦਿੱਤਾ ਹੈ ਜੋ ਕਿ ਹੁਣ ਤੱਕ ਦਾ ਸੱਭ ਤੋਂ ਵੱਡਾ ਆਂਕੜਾ ਹੈ ਇਸ ਨਾਲ ਕੁੱਲ ਮੌਤਾਂ ਦੀ ਸੰਖਿਆ ਵੱਧ ਕੇ 16,697 ਹੋ ਗਈ ਹੈ। ਉੱਥੇ ਹੀ ਕੋਰੋਨਾ ਦੇ ਕੇਸ ਵੱਧ ਕੇ 468,895 ਹੋ ਗਏ ਹਨ ਜੋ ਕਿ ਦੁਨੀਆ ਦੇ ਬਾਕੀ ਦੇਸ਼ਾਂ ਤੋਂ ਕੀਤੇ ਜਿਆਦਾ ਹਨ। ਉੱਥੇ ਹੀ ਜੇਕਰ ਦੁਨੀਆ ਭਰ ਵਿਚ ਕੋਰੋਨਾ ਦੇ ਕੇਸਾਂ ਦੀ ਗੱਲ ਕੀਤੀ ਜਾਵੇ ਤਾਂ ਇਹ ਆਂਕੜਾ ਹੁਣ 16 ਲੱਖ ਨੂੰ ਪਾਰ ਕਰਕੇ 1,605,316 ਹੋ ਚੁੱਕਿਆ ਹੈ ਜਦਕਿ ਮਰਨ ਵਾਲਿਆਂ ਦੀ ਗਿਣਤੀ 95,752 ਹੋ ਗਈ ਹੈ ਉੱਥੇ ਹੀ ਹੁਣ ਤੱਕ 356,941 ਕੋਰੋਨਾ ਪੀੜਤ ਠੀਕ ਵੀ ਹੋ ਚੁੱਕੇ ਹਨ। ਅਮਰੀਕਾ ਤੋਂ ਬਾਅਦ ਕੋਰੋਨਾ ਨਾਲ ਪ੍ਰਭਾਵਿਤ ਸੱਭ ਤੋਂ ਜਿਆਦਾ ਸਪੇਨ, ਇਟਲੀ,ਜਰਮਨੀ, ਫਰਾਂਸ, ਚੀਨ, ਈਰਾਨ ਅਤੇ ਯੂਕੇ ਵਰਗੇ ਮੁਲਕ ਹੋਏ ਹਨ।
ਹੁਣ ਤੱਕ ਕਿਹੜੇ ਦੇਸ਼ ਵਿਚ ਕਿੰਨੇ ਕੇਸ ਅਤੇ ਮੌਤਾਂ
ਵਰਲਡਓ ਮੀਟਰ ਦੁਆਰਾ ਜਾਰੀ ਅੰਕੜਿਆਂ ਅਨੁਸਾਰ-
ਸਪੇਨ- ਕੁੱਲ ਕੇਸ 153,222, ਮੌਤਾਂ- 15,447
ਇਟਲੀ- ਕੁੱਲ ਕੇਸ 143,626, ਮੌਤਾਂ-18,279
ਜਰਮਨੀ-ਕੁੱਲ ਕੇਸ 118,235, ਮੌਤਾਂ 2607
ਫਰਾਂਸ-ਕੁੱਲ ਕੇਸ 117,749 ਮੌਤਾਂ 12,210
ਚੀਨ- ਕੁੱਲ ਕੇਸ 81,907, ਮੌਤਾਂ-3336
ਈਰਾਨ-ਕੁੱਲ ਕੇਸ 66,220, ਮੌਤਾਂ-4,110
ਯੂਕੇ- ਕੁੱਲ ਕੇਸ 65,077, ਮੌਤਾਂ 7,978

