ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨੇ ਦੁਨੀਆ ਭਰ ਦੇ ਦੇਸ਼ਾਂ ਵਿਚ ਆਪਣੇ ਪੈਰ ਜਮਾ ਲਏ ਹਨ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਦੇ ਸੰਕਰਮਨ ਨੂੰ ਝੇਲ ਰਹੇ ਹਨ। ਪੂਰੀ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 23 ਲੱਖ ਨੂੰ ਵੀ ਪਾਰ ਕਰ ਚੁੱਕੀ ਹੈ ਜਦਕਿ ਡੇਢ ਲੱਖ ਤੋਂ ਵੱਧ ਕੋਰੋਨਾ ਪੀੜਤਾਂ ਦੀ ਜਾਨ ਜਾ ਚੁੱਕੀ ਹੈ।
ਵਰਲਡਓ ਮੀਟਰ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਦੀ ਗਿਣਤੀ ਵੱਧ ਕੇ 2,332,036 ਹੋ ਗਈ ਹੈ ਜਦਕਿ ਮਰਨ ਵਾਲਿਆਂ ਦਾ ਅੰਕੜਾ 160,767 ਤੱਕ ਪਹੁੰਚ ਗਿਆ ਹੈ। ਉੱਥੇ ਹੀ ਕੋਰੋਨਾ ਨੂੰ ਮਾਤ ਦੇਣ ਵਾਲੇ ਮਰੀਜ਼ਾਂ ਦੀ ਸੰਖਿਆ ਵੀ ਛੇ ਲੱਖ ਦੇ ਕਰੀਬ ਪਹੁੰਚ ਗਈ ਹੈ। ਲਗਭਗ 599,961 ਕੋਰੋਨਾ ਪੀੜਤ ਮਰੀਜ਼ ਠੀਕ ਹੋ ਚੁੱਕੇ ਹਨ ਜਿਸ ਨਾਲ ਐਕਟੀਵ ਕੇਸਾਂ ਦੀ ਗਿਣਤੀ 1,571,308 ਹੋ ਗਈ ਹੈ। ਕੋਰੋਨਾ ਦਾ ਕਹਿਰ ਸੱਭ ਤੋਂ ਜਿਆਦਾ ਵਿਸ਼ਵ ਦਾ ਸੱਭ ਤੋਂ ਸ਼ਕਤੀਸ਼ਾਲੀ ਦੇਸ਼ ਸੰਯੁਕਤ ਰਾਜ ਅਮਰੀਕਾ ਝੇਲ ਰਿਹਾ ਹੈ। ਇੱਥੇ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਵੱਧ ਕੇ 738,913 ਹੋ ਗਈ ਹੈ ਜਦਕਿ 39,015 ਕੋਰੋਨਾ ਮਰੀਜ਼ ਦਮ ਤੋੜ ਚੁੱਕੇ ਹਨ। ਇਸ ਤੋਂ ਇਲਾਵਾ ਯੂਰੋਪ ਦੇ ਦੇਸ਼ ਸਪੇਨ, ਇਟਲੀ, ਫਰਾਂਸ ਅਤੇ ਜਰਮਨੀ ਵਿਚ ਵੀ ਕੋਰੋਨਾ ਦਾ ਪ੍ਰਕੋਪ ਜਾਰੀ ਹੈ ਉੱਥੇ ਹੀ ਯੂਕੇ,ਤੁਰਕੀ, ਇਸਲਾਮਿਕ ਦੇਸ਼ ਈਰਾਨ ਅਤੇ ਬੈਲਜ਼ੀਅਮ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।
ਸਪੇਨ- ਕੁੱਲ ਕੇਸ – 194,416 ਮੌਤਾਂ- 20,639
ਇਟਲੀ – ਕੁੱਲ ਕੇਸ – 175,925 ਮੌਤਾਂ- 23,227
ਫਰਾਂਸ- ਕੁੱਲ ਕੇਸ-151,793 ਮੌਤਾਂ-19,323
ਜਰਮਨੀ- ਕੁੱਲ ਕੇਸ -143,724, ਮੌਤਾਂ-4,538
ਯੂਕੇ- ਕੁੱਲ ਕੇਸ-114,217, ਮੌਤਾਂ-15,464
ਚੀਨ- ਕੁੱਲ ਕੇਸ – 82,735 ਮੌਤਾਂ-4,632
ਤੁਰਕੀ-ਕੁੱਲ ਕੇਸ- 82,329 ਮੌਤਾਂ-1,890
ਈਰਾਨ – ਕੁੱਲ ਕੇਸ -80,868 ਮੌਤਾਂ-5,031
ਬੈਲਜ਼ੀਅਮ, ਕੁੱਲ ਕੇਸ -37,183, ਮੌਤਾਂ – 5,453

