ਕੋਰੋਨਾ ਵਾਇਰਸ : ਚੀਨ ਤੋਂ ਵਾਪਸ ਆਉਣ ਲਈ ਭਾਰਤੀਆਂ ਨੂੰ ਸਰਕਾਰ ਦੇ ਰਹੀ ਹੈ ਇਕ ਹੋਰ ਮੌਕਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਚੀਨ ਵਿਚ ਫੈਲੀ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ 1700 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਜਦਕਿ ਇਸ ਨਾਲ ਪੀੜਤ ਲੋਕਾਂ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਚੀਨ ਵਿਚ ਫੈਲੀ ਕੋਰੋਨਾ ਵਾਇਰਸ ਦੀ ਮਹਾਮਾਰੀ ਕਾਰਨ 1700 ਲੋਕ ਆਪਣੀ ਜਾਨ ਗੁਆ ਚੁੱਕੇ ਹਨ ਜਦਕਿ ਇਸ ਨਾਲ ਪੀੜਤ ਲੋਕਾਂ ਦੀ ਗਿਣਤੀ 71 ਹਜ਼ਾਰ ਨੂੰ ਵੀ ਪਾਰ ਕਰ ਗਈ ਹੈ। ਕੋਰੋਨਾ ਵਾਇਰਸ ਚੀਨ ਦੇ ਹੁਬੇਈ ਪ੍ਰਾਂਤ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਇਆ ਸੀ ਇਹ ਚੀਨ ਦਾ ਉਹੀ ਸ਼ਹਿਰ ਹੈ ਜਿੱਥੇ ਵੱਡੀ ਗਿਣਤੀ ਵਿਚ ਭਾਰਤ ਸਮੇਤ ਦੁਨੀਆਂ ਦੇ ਵਿਦਿਆਰਥੀ ਪੜਨ ਲਈ ਜਾਂਦੇ ਹਨ ਪਰ ਕੋਰੋਨਾ ਵਾਇਰਸ ਦੇ ਕਾਰਨ ਭਾਰਤ ਸਮੇਤ ਕਈ ਦੇਸ਼ਾਂ ਨੇ ਉੱਥੋਂ ਆਪਣੇ ਨਾਗਰਿਕਾਂ ਨੂੰ ਕੱਢ ਲਿਆ ਸੀ ਅਤੇ ਇਕ ਵਾਰ ਫਿਰ ਬਾਕੀ ਬਚੇ ਵਿਦਿਆਰਥੀਆਂ ਅਤੇ ਨਾਗਰਿਕਾਂ ਨੂੰ ਵਾਪਸ ਆਪਣੇ ਦੇਸ਼ ਆਉਣ ਲਈ ਭਾਰਤ ਸਰਕਾਰ ਇਕ ਹੋਰ ਮੌਕਾ ਦੇ ਰਿਹਾ ਹੈ ਜਿਸ ਦੇ ਬਾਰੇ ਚੀਨ ਵਿਚ ਮੌਜੂਦ ਭਾਰਤੀ ਦੂਤਾਵਾਸ ਨੇ ਜਾਣਕਾਰੀ ਦਿੱਤੀ ਹੈ।

ਭਾਰਤੀ ਦੂਤਾਵਾਸ ਨੇ ਟਵੀਟ ਰਾਹੀ ਕਿਹਾ ਹੈ ਕਿ ਚੀਨ ਨੂੰ COVID-19(ਕੋਰੋਨਾ ਵਾਇਰਸ) ਨਾਲ ਲੜਨ ਵਿਚ ਮਦਦ ਦੇ ਲਈ ਭਾਰਤ ਇਸ ਹਫ਼ਤੇ ਦੇ ਅੰਤ ਵਿਚ ਵੁਹਾਨ ਸ਼ਹਿਰ ‘ਚ ਰਿਲੀਫ ਫਲਾਇਟ ਰਾਹੀਂ ਮੈਡੀਕਲ ਸਹੂਲਤਾਂ ਦੀ ਖੇਪ ਭੇਜੇਗਾ ਅਤੇ ਵਾਹਨ/ਹੁਬੇਈ ਵਿਚ ਰਹਿਣ ਵਾਲੇ ਜਿਹੜੇ ਭਾਰਤੀ ਵਾਪਸ ਦੇਸ਼ ਜਾਣਾ ਚਾਹੁੰਦੇ ਹਨ ਉਹ ਇਸ ਫਲਾਇਟ ਰਾਹੀਂ ਜਾ ਸਕਦੇ ਹਨ। ਸੀਟਾਂ ਦੀ ਸੰਖਿਆ ਸੀਮਤ ਹੈ।

ਦੂਤਾਵਾਸ ਨੇ ਇਕ ਹੋਰ ਟਵੀਟ ਵਿਚ ਕਿਹਾ ਕਿ ਹੁਬੇਈ ਅਤੇ ਵੁਹਾਨ ਸ਼ਹਿਰ ਵਿਚ ਰਹਿਣ ਵਾਲੇ ਕਈ ਭਾਰਤੀ ਵਾਪਸ ਦੇਸ਼ ਆਉਣਾ ਚਾਹੁੰਦੇ ਹਨ ਜੋ ਕਿ ਪਿਛਲੇ ਦੋ ਹਫ਼ਤਿਆਂ ਤੋਂ ਦੂਤਾਵਾਸ ਦੇ ਸੰਪਰਕ ਵਿਚ ਹਨ। ਉਨ੍ਹਾਂ ਕਿਹਾ ਕਿ ਜਿਹੜੇ ਭਾਰਤੀ ਇਸ ਫਲਾਇਟ ਵਿਚ ਜਾਣ ਦੀ ਇੱਛਾ ਰੱਖਦੇ ਹਨ ਅਤੇ ਉਨ੍ਹਾਂ ਨੇ ਹੁਣ ਤੱਕ ਸਾਡੇ ਨਾਲ ਸੰਪਰਕ ਨਹੀਂ ਕੀਤਾ ਹੈ ਤਾਂ ਤੁਰੰਤ ਸਾਡੀ ਹੈਲਪਲਾਇਨ 8618610952903 ਅਤੇ +8618612083629 ਉੱਤੇ 17 ਫਰਵਰੀ 2020 ਸ਼ਾਮ 7 ਵਜੇ ਤੋਂ ਪਹਿਲਾਂ ਸੰਪਰਕ ਕਰ ਸਕਦੇ ਹਨ। ਇਸ ਤੋਂ ਇਲਾਵਾ helpdesk.beijing@mea.gov.in ਉੱਤੇ ਮੇਲ ਵੀ ਕਰ ਸਕਦੇ ਹਨ।

ਦੱਸ ਦਈਏ ਕਿ ਬੀਤੇ ਐਤਵਾਰ 142 ਲੋਕਾਂ ਨੇ ਕੋਰੋਨਾ ਵਾਇਰਸ ਕਰਕੇ ਆਪਣੀ ਜਾਨ ਤੋਂ ਹੱਥ ਧੋਏ ਹਨ ਜਿਸ ਕਰਕੇ ਮਰਨ ਵਾਲਿਆ ਦੀ ਗਿਣਤੀ 1775 ਹੋ ਚੁੱਕੀ ਹੈ। ਉੱਥੇ ਹੀ 2,009 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਕੁੱਲ ਅੰਕੜਿਆ ਉੱਤੇ ਨਜ਼ਰ ਮਾਰੀ ਜਾਵੇ ਤਾਂ 71330 ਲੋਕਾਂ ਨੂੰ ਕੋਰੋਨਾ ਵਾਇਰਸ ਦੀ ਲਾਗ ਲੱਗ ਚੁੱਕੀ ਹੈ।  ਇਨ੍ਹਾਂ ਸਭਨਾ ਤੋਂ ਇਲਾਵਾ ਇਕ ਚੰਗੀ ਖਬਰ ਇਹ ਹੈ ਕਿ ਕੁੱਲ ਪੀੜਤ ਮਰੀਜ਼ਾਂ ਵਿਚੋਂ 10 ਹਜ਼ਾਰ ਤੋਂ ਵੱਧ ਲੋਕਾਂ ਦੀ ਸਿਹਤ ਵਿਚ ਸੁਧਾਰ ਹੋਣ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ ਵੀ ਕਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *