ਪੰਜਾਬ ‘ਚ ਕੋਰੋਨਾ ਦਾ ਕਹਿਰ, 271 ਨਵੇਂ ਮਾਮਲੇ, ਐਕਟਿਵ ਕੇਸ 1546

Corona: ਪੰਜਾਬ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਰਿਪੋਰਟ ਮੁਤਾਬਿਕ ਸਿਹਤ ਵਿਭਾਗ ਵੱਲੋਂ 4600 ਲੋਕਾਂ ਦੇ ਸੈਂਪਲ ਲਏ ਗਏ ਹਨ ਜਿਸ…

Corona: ਪੰਜਾਬ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਰਿਪੋਰਟ ਮੁਤਾਬਿਕ ਸਿਹਤ ਵਿਭਾਗ ਵੱਲੋਂ 4600 ਲੋਕਾਂ ਦੇ ਸੈਂਪਲ ਲਏ ਗਏ ਹਨ ਜਿਸ ਵਿੱਚ 3748 ਲੋਕਾਂ ਦੀ ਜਾਂਚ ਦੌਰਾਨ 271 ਲੋਕਾਂ ਦਾ ਪੌਜੀਟਿਵ ਆਏ ਹਨ  ਅਤੇ ਜਿਸ ਕਾਰਣ ਕੋਰੋਨਾ ਦੇ ਐਕਟਿਵ ਕੇਸਾਂ ਦੀ ਗਿਣਤੀ 1546 ਹੋ ਗਈ ਹੈ।

ਸਿਹਤ ਵਿਭਾਗ ਦਾ ਕਹਿਣਾ ਹੈ ਕਿ ਸੂਬੇ ਵਿੱਚ 29 ਕੋਰੋਨਾ ਪੀੜਤ ਲਾਈਫ ਸਪੋਰਟ ਸਿਸਟਮ ਉੱਤੇ ਹਨ ਅਤੇ ਲੇਬਲ-2 ਦੇ 20 ਕੋਰੋਨਾ ਪੀੜਤ ਲੋਕ ਆਕਸੀਜਨ ਸਪੋਰਟ ਉੱਤੇ ਹਨ ਇਸ ਦੇ ਨਾਲ ਹੀ ਲੇਬਲ-3 ਦੇ 9 ਕੋਰੋਨਾ ਪੀੜਤ ਲੋਕ ਵੈਂਟੀਲੇਟਰ ਤੇ ਹਨ ਜਿਸ ਵਿੱਚ 3 ਲੋਕਾਂ ਦੀ ਹਾਲਤ ਬਹੁਤ ਹੀ ਗੰਭੀਰ ਦੱਸੀ ਜਾ ਰਹੀ ਹੈ।

ਕੋਰੋਨਾ ਦੇ ਮਾਮਲਿਆਂ ਵਿੱਚ ਮੁਹਾਲੀ ਸ਼ੁਰੂ ਤੋਂ ਹੀ ਪਹਿਲੇ ਸਥਾਨ ਤੇ ਰਿਹਾ ਹੈ ਮਿਲੀ ਜਾਣਕਾਰੀ ਅਨੁਸਾਰ ਪਟਿਆਲਾ ਅਤੇ ਲੁਧਿਆਣਾ ਵਿੱਚ ਕੋਰੋਨਾ ਤੋਂ ਪੀੜਤ ਲੋਕਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ ਉਥੇ ਹੀ ਜਲੰਧਰ ਵਿੱਚ ਕੌਵਿਡ ਤੋਂ ਹੁਣ ਰਾਹਤ ਹੈ ਅਤੇ ਮੁਹਾਲੀ ਵਿੱਚ 338 ਸੈਂਪਲ ਟੈਸਟਿੰਗ ਦੇ ਲਈ ਭੇਜੇ ਗਏ ਸਨ ਜਿਸ ਵਿੱਚ 69 ਸੈਂਪਲ ਦਾ ਰਿਜ਼ਲਟ ਪੌਜ਼ੀਟਿਵ ਆਇਆ ਹੈ।

ਲੁਧਿਆਣਾ ਵਿੱਚ 998 ਸੈਂਪਲ ਟੈਸਟਿੰਗ ਦੇ ਲਈ ਭੇਜੇ ਗਏ ਸਨ ਜਿਸ ਵਿੱਚ 43 ਲੋਕਾਂ ਦੇ ਸੈਂਪਲ ਪੌਜ਼ੀਟਿਵ ਆਏ ਹਨ ਜਦਕਿ ਪਟਿਆਲਾ ਵਿੱਚ 210 ਲੋਕਾਂ ਦੀ ਗਿਣਤੀ ਵਿੱਚ ਸੈਂਪਲ ਦੇ ਦੌਰਾਨ 43 ਲੋਕਾਂ ਦਾ ਕੋਰੋਨਾ ਪੌਜ਼ੀਟਿਵ ਆਇਆ ਹੈ ਉਥੇ ਹੀ ਜਲੰਧਰ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਘੱਟ ਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਜਲੰਧਰ ਵਿੱਚ 250 ਲੋਕਾਂ ਦਾ ਸੈਂਪਲ ਟੈਸਟਿੰਗ ਦੇ ਲਈ ਭੇਜਿਆ ਗਿਆ ਜਿਸ ਵਿੱਚ 8 ਲੋਕਾਂ ਦਾ ਰਿਜ਼ਲਟ ਪੌਜ਼ੀਟਿਵ ਦੱਸਿਆ ਜਾ ਰਿਹਾ ਹੈ।

Leave a Reply

Your email address will not be published. Required fields are marked *