ਨਵੀਂ ਦਿੱਲੀ : ਕੋਰੋਨਾ ਵਾਇਰਸ (Corona Virus) ਦੇ ਨਵੇਂ ਵੈਰੀਐਂਟ ਓਮੀਕ੍ਰੋਨ (New variant Omicron) ਨੇ ਪੂਰੀ ਦੁਨੀਆ ਵਿਚ ਕੋਹਰਾਮ ਮਚਾ ਦਿੱਤਾ ਹੈ। ਭਾਰਤ ਸਮੇਤ ਦੁਨੀਆ ਭਰ ਦੇ ਕਈ ਦੇਸ਼ ਇਸ ਵਾਇਰਸ (Virus) ਨਾਲ ਜੂਝ ਰਹੇ ਹਨ। ਕੋਰੋਨਾ ਵਾਇਰਸ (Corona Virus) ਦਾ ਇਹ ਨਵਾਂ ਵੈਰੀਐਂਟ (New variant) ਤੇਜ਼ੀ ਨਾਲ ਲੋਕਾਂ ਨੂੰ ਇਨਫੈਕਟਿਡ (Infected) ਕਰ ਰਿਹਾ ਹੈ। ਇਸੇ ਵਿਚਾਲੇ, ਇਕ ਰਾਹਤ ਦੀ ਖਬਰ ਸਾਹਮਣੇ ਆਈ ਹੈ। ਹਾਲ ਹੀ ਵਿਚ ਵਾਸ਼ਿੰਗਟਨ (Washington) ਦੇ ਵਿਗਿਆਨੀ ਅਤੇ ਵਾਇਰੋਲਾਜਿਸਟ ਡਾ. ਕੁਤੁਬ ਮਹਿਮੂਦ (Virologist Dr. Qutb Mahmood) ਨੇ ਕਿਹਾ ਕਿ ਇਹ ਮਹਾਮਾਰੀ ਹਮੇਸ਼ਾ ਲਈ ਨਹੀਂ ਚੱਲ ਸਕਦੀ ਅਤੇ ਇਸ ਦਾ ਅੰਤ ਬਹੁਤ ਨੇੜੇ ਹੈ। ਡਾ. ਕੁਤੁਬ ਨੇ ਇਹ ਵੀ ਕਿਹਾ ਕਿ ਸ਼ਤਰੰਜ ਦੇ ਇਸ ਖੇਡ ਵਿਚ ਕੋਈ ਜੇਤੂ ਨਹੀਂ ਹੈ। ਇਹ ਇਕ ਡਰਾਅ ਮੈਚ ਵਾਂਗ ਹੈ। ਜਿੱਥੇ ਵਾਇਰਸ (Virus) ਲੁਕ ਜਾਵੇਗਾ ਅਤੇ ਅਸੀਂ ਅਸਲ ਵਿਚ ਜਿੱਤਾਂਗੇ ਅਤੇ ਛੇਤੀ ਹੀ ਫੇਸਮਾਸਕ ਤੋਂ ਛੁਟਕਾਰਾ ਮਿਲ ਸਕੇਗਾ ਤਾਂ ਉਮੀਦ ਹੈ ਕਿ ਅਸੀਂ ਫਿਰ ਤੋਂ ਅੱਗੇ ਵਧਾਂਗੇ। Also Read : ਪੰਜਾਬ ‘ਚ ਬਦਲੀ ਚੋਣਾਂ ਦੀ ਤਰੀਕ, ਹੁਣ ਇਸ ਦਿਨ ਪੈਣਗੀਆਂ ਵੋਟਾਂ

ਭਾਰਤ ਨੇ 16 ਜਨਵਰੀ 2021 ਨੂੰ ਸ਼ੁਰੂ ਹੋਏ ਰਾਸ਼ਟਰਵਿਆਪੀ ਕੋਰੋਨਾ ਵੈਕਸੀਨੇਸ਼ਨ ਮੁਹਿੰਮ ਦੀ ਪਹਿਲੀ ਵਰ੍ਹੇਗੰਢ ਤੱਕ 156 ਕਰੋੜ ਦੇ ਵੈਕਸੀਨ ਲਗਾ ਕੇ ਇਕ ਨਵਾਂ ਰਿਕਾਰਡ ਬਣਾਇਆ ਹੈ। ਇਸ ‘ਤੇ ਡਾ. ਕੁਤੁਬ ਨੇ ਕਿਹਾ ਕਿ ਕੋਰੋਨਾ ਨਾਲ ਲੜਣ ਲਈ ਵੈਕਸੀਨ ਹੀ ਸਭ ਤੋਂ ਸ਼ਕਤੀਸ਼ਾਲੀ ਹਥਿਆਰ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਵੈਕਸੀਨ, ਐਂਟੀਵਾਇਰਲ ਅਤੇ ਐਂਟੀਬਾਡੀ ਵਰਗੇ ਹਥਿਆਰ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਵਾਇਰਸ ਦੇ ਖਿਲਾਫ ਕੀਤੀ ਹੈ।ਵਾਇਰੋਲਾਜਿਸਟ ਡਾ. ਕੁਤੁਬ ਮਹਿਮੂਦ ਨੇ ਸ਼ਤਰੰਜ ਦੇ ਖੇਡ ਦਾ ਇਕ ਉਦਾਹਰਣ ਦਿੰਦੇ ਹੋਏ ਕਿਹਾ ਕਿ ਵਾਇਰਸ ਆਪਣੀਆਂ ਚਾਲਾਂ ਚੱਲ ਰਿਹਾ ਹੈ ਅਤੇ ਅਸੀਂ ਇਨਸਾਨ ਵੀ ਆਪਣੀਆਂ ਚਾਲਾਂ ਨਾਲ ਉਸ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੀਆਂ ਚਾਲਾਂ ਕਾਫੀ ਛੋਟੀਆਂ ਹਨ ਜਿਵੇਂ ਫੇਸ ਮਾਸਕ ਪਹਿਨਣਾ, ਹੈਂਡ ਸੈਨੇਟਾਈਜ਼ਰ ਵਰਤੋਂ ਅਤੇ ਸੋਸ਼ਲ ਡਿਸਟੈਂਸਿੰਗ। Also Read : ਕਥਕ ਸਮਰਾਟ ਪੰਡਿਤ ਬਿਰਜੂ ਮਹਾਰਾਜ ਦਾ ਦੇਹਾਂਤ, 83 ਸਾਲ ਦੀ ਉਮਰ ‘ਚ ਲਏ ਆਖਰੀ ਸਾਹ
ਇਨ੍ਹਾਂ ਚਾਲਾਂ ਤੋਂ ਹੀ ਅਸੀਂ ਕੋਰੋਨਾ ਨੂੰ ਹਰਾ ਸਕਦੇ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ ਅੱਗੇ ਵੀ ਕੋਈ ਮਿਊਟੈਂਟ ਆਉਂਦੇ ਹਨ ਤਾਂ ਸਾਨੂੰ ਉਨ੍ਹਾਂ ਤੋਂ ਘਬਰਾਉਣ ਦੀ ਲੋੜ ਨਹੀਂ ਹੈ। ਜੇਕਰ ਪੂਰੀ ਆਬਾਦੀ ਦਾ ਟੀਕਾਕਰਣ ਕੀਤਾ ਜਾਂਦਾ ਹੈ ਤਾਂ ਅਸੀਂ ਸਾਰੇ ਆਉਣ ਵਾਲੇ ਕਿਸੇ ਵੀ ਤਰ੍ਹਾਂ ਦੇ ਵਾਇਰਸ ਤੋਂ ਸੁਰੱਖਿਅਤ ਰਹਿ ਸਕਦੇ ਹਨ। ਡਾ. ਕੁਤੁਬ ਨੇ ਭਾਰਤ ਪਾਇਓਟੈੱਕ ਦੀ ਕੋਵੈਕਸੀਨ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਹ ਇਕ ਚੰਗੀ ਡੋਮੈਸਿਟਕ ਪ੍ਰੋਡਕਟ ਹੈ, ਜਿਸ ਦੇ ਲਈ ਮੈਂ ਭਾਰਤ ਦੀ ਸਰਕਾਰ ਅਤੇ ਭਾਰਤੀ ਕੰਪਨੀ ਨੂੰ ਵਧਾਈ ਦੇਣਾ ਚਾਹੁੰਦਾ ਹਾਂ। ਇਹ ਇਕ ਬਿਹਤਰੀਨ ਵੈਕਸੀਨ ਹੈ ਅਤੇ ਕਲੀਨਿਕਲ ਡਾਟਾ ਡਾਟਾ ਵਿਚ ਅਸੀਂ ਦੇਖਿਆ ਕਿ 2 ਸਾਲ ਦੀ ਉਮਰ ਤੱਕ ਦੇ ਬੱਚਿਆਂ ਵਿਚ ਇਸ ਦੇ ਬਿਹਤਰੀਨ ਨਤੀਜੇ ਦੇਖਣ ਨੂੰ ਮਿਲੇ ਹਨ।




