ਪੰਜਾਬ ‘ਚ ਕੋਰੋਨਾ ਸੰਕਟ: ਪਟਿਆਲਾ ਤੋਂ ਸਾਹਮਣੇ ਆਏ 143 ਨਵੇਂ ਮਾਮਲੇ, ਦੇਖੋ ਹੋਰਾਂ ਜ਼ਿਲਿਆਂ ਦਾ ਹਾਲ

ਚੰਡੀਗੜ੍ਹ- ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਮੁੜ ਤੋਂ ਲਗਾਤਾਰ ਵਧਦਾ ਜਾ ਰਿਹਾ ਹੈ। ਸਿਹਤ ਵਿਭਾਗ ਤੋਂ ਮਿਲੇ ਤਾਜ਼ਾ ਅੰਕੜਿਆਂ ਮੁਤਾਬਕ ਅੱਜ ਪੰਜਾਬ ਵਿਚ 419…

ਚੰਡੀਗੜ੍ਹ- ਪੰਜਾਬ ਵਿਚ ਕੋਰੋਨਾ ਵਾਇਰਸ ਦਾ ਕਹਿਰ ਮੁੜ ਤੋਂ ਲਗਾਤਾਰ ਵਧਦਾ ਜਾ ਰਿਹਾ ਹੈ। ਸਿਹਤ ਵਿਭਾਗ ਤੋਂ ਮਿਲੇ ਤਾਜ਼ਾ ਅੰਕੜਿਆਂ ਮੁਤਾਬਕ ਅੱਜ ਪੰਜਾਬ ਵਿਚ 419 ਨਵੇਂ ਮਾਮਲੇ ਸਾਹਮਣੇ ਆਏ ਹਨ ਤੇ ਇਨ੍ਹਾਂ ਵਿਚੋਂ ਇਕੱਲੇ ਪਟਿਆਲਾ ਵਿਚ ਹੀ 143 ਨਵੇਂ ਮਾਮਲੇ ਹਨ।

Also Read: ਪੰਜਾਬ ਸਰਕਾਰ ਵਲੋਂ ਸੀਨੀਅਰ ਅਧਿਕਾਰੀਆਂ ਦੇ ਤਬਾਦਲੇ

ਤਾਜ਼ਾ ਜਾਰੀ ਅੰਕੜਿਆਂ ਮੁਕਾਬਕ ਹੁਣ ਤੱਕ ਪੰਜਾਬ ਵਿਚ 1,68,66,118 ਸੈਂਪਲ ਲਏ ਜਾ ਚੁੱਕੇ ਹਨ ਤੇ ਸੂਬੇ ਵਿਚ 6,05,922 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਵੇਲੇ ਪੰਜਾਬ ਵਿਚ 1741 ਐਕਟਿਵ ਕੇਸ ਹਨ ਤੇ ਲੁਧਿਆਣਾ ਵਿਚ ਇਕ ਵਿਅਕਤੀ ਦੀ ਮੌਤ ਦੇ ਨਾਲ 16651 ਲੋਕ ਹੁਣ ਤੱਕ ਇਸ ਮਹਾਮਾਰੀ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। 

Also Read: ਨੌਜਵਾਨਾਂ ਨੂੰ ਮਿਲੇਗੀ ਵੱਡੀ ਸੌਗਾਤ, CM ਚੰਨੀ ਭਲਕੇ ਕਰਨਗੇ ਐਲਾਨ

ਇਸ ਦੇ ਨਾਲ ਹੀ ਤਕਰੀਬਨ 70 ਮਰੀਜ਼ਾਂ ਦੀ ਹਾਲਤ ਅਜੇ ਗੰਭੀਰ ਦੱਸੀ ਜਾ ਰਹੀ ਹੈ ਤੇ 38 ਮਰੀਜ਼ਾਂ ਨੂੰ ਬੀਤੇ 24 ਘੰਟਿਆਂ ਦੌਰਾਨ ਛੁੱਟੀ ਦਿੱਤੀ ਗਈ ਹੈ।

Leave a Reply

Your email address will not be published. Required fields are marked *