ਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕੋਰੋਨਾ ਮਾਮਲਿਆਂ ‘ਚ ਹੋਇਆ 13.6 ਫੀਸਦੀ ਵਾਧਾ

ਨਵੀਂ ਦਿੱਲੀ : ਦੇਸ਼ ‘ਚ ਪਿਛਲੇ 2 ਦਿਨਾਂ ਤੋਂ ਕੋਰੋਨਾ ਦੇ ਕੇਸਾਂ ਵਿਚ ਵਾਧਾ ਹੋ ਰਿਹਾ ਹੈ।ਬੀਤੇ 24 ਘੰਟਿਆਂ ‘ਚ ਭਾਰਤ ਵਿਚ 26,727 ਨਵੇਂ ਮਾਮਲੇ…

ਨਵੀਂ ਦਿੱਲੀ : ਦੇਸ਼ ‘ਚ ਪਿਛਲੇ 2 ਦਿਨਾਂ ਤੋਂ ਕੋਰੋਨਾ ਦੇ ਕੇਸਾਂ ਵਿਚ ਵਾਧਾ ਹੋ ਰਿਹਾ ਹੈ।ਬੀਤੇ 24 ਘੰਟਿਆਂ ‘ਚ ਭਾਰਤ ਵਿਚ 26,727 ਨਵੇਂ ਮਾਮਲੇ ਦਰਜ ਕੀਤੇ ਗਏ ਹਨ,ਜੋ ਕੱਲ ਜਾਰੀ ਕੀਤੇ ਗਏ ਅੰਕੜਿਆਂ ਨਾਲ 13.6 ਫੀਸਦੀ ਜਿਆਦਾ ਹੈ। ਇਸ ਦੇ ਨਾਲ ਹੀ ਦੇਸ਼ਭਰ ਵਿਚ ਕੁੱਲ੍ਹ ਮਾਮਲਿਆਂ ਦੀ ਸੰਖਿਆ 3,37,66,707 ਪਹੁੰਚ ਗਈ ਹੈ।

Also Read : ਮੱਧ ਪ੍ਰਦੇਸ਼ ‘ਚ ਵੱਡਾ ਹਾਦਸਾ, ਭਿੰਡ-ਗਵਾਲੀਅਰ ਹਾਈਵੇਅ ‘ਤੇ ਬੱਸ ਅਤੇ ਕੰਟੇਨਰ ਦੀ ਟੱਕਰ, 7 ਦੀ ਮੌਤ
 
ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੇਸ਼ ‘ਚ ਐਕਟਿਵ ਮਰੀਜ਼ਾਂ ਦੀ ਕੁੱਲ੍ਹ ਸੰਖਿਆ 1 ਫੀਸਦੀ ਦੇ ਬਰਾਬਰ ਹੋ ਗਈ ਹੈ। ਅੰਕੜਿਆਂ ਅਨੁਸਾਰ ਐਕਟਿਵ ਮਰੀਜ਼ਾਂ ਦੀ ਸੰਖਿਆ ਘੱਟ ਕੇ 2,75,225 ਰਹਿ ਗਈ ਹੈ। ਪਿਛਲੇ 24 ਘੰਟਿਆਂ ‘ਚ ਐਕਟਿਵ ਮਾਮਲਿਆਂ ਦੀ ਸੰਖਿਆ ‘ਚ ਕੁੱਲ੍ਹ 1796 ਦੀ ਕਮੀ ਦਰਜ ਕੀਤੀ ਗਈ ਹੈ।ਦੇਸ਼ ‘ਚ ਅਜੇ ਵੀ ਕੋਵਿਡ-19 ਦੇ ਸਭ ਤੋਂ ਵੱਧ ਮਾਮਲੇ ਕੇਰਲ ਤੋਂ ਹੀ ਆ ਰਹੇ ਹਨ।ਬੀਤੇ 24 ਘੰਟਿਆਂ ਵਿਚ ਕੇਰਲ ਤੋਂ 15,914 ਮਹਾਂਰਾਸ਼ਟਰ ਤੋਂ 3,063 ਤਾਮਿਲਨਾਡੂ ਤੋਂ 1612,ਮਿਜ਼ੋਰਮ ਤੋਂ 1170 ਅਤੇ ਆਂਧਰਾ-ਪ੍ਰਦੇਸ਼ ਤੋਂ 1010 ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ।

Also Read : ਝੋਨੇ ਦੀ ਖਰੀਦ ਨੂੰ ਲੈਕੇ PM ਮੋਦੀ ਨਾਲ ਮੁਲਾਕਾਤ ਕਰਨਗੇ CM ਚੰਨੀ
 
ਉਥੇ ਹੀ ਪਿਛਲੇ  ਇਕ ਦਿਨ ਵਿਚ ਕੋਰੋਨਾ ਦੇ 277 ਮਰੀਜ਼ਾਂ ਦੀ ਮੌਤਾਂ ਦਰਜ ਕੀਤੀਆਂ ਗਈਆਂ ਹਨ।ਇਸਦੇ ਨਾਲ ਹੀ ਹੁਣ ਤਕ ਕੁੱਲ ਮੌਤਾਂ ਦੀ ਸੰਖਿਆ 4,48,339 ਤਕ ਪਹੁੰਚ ਗਈ ਹੈ।ਕੇਰਲ ‘ਚ ਪਿਛਲੇ 24 ਘੰਟਿਆਂ ‘ਚ 122 ਅਤੇ ਮਹਾਰਾਸ਼ਟਰ ਵਿਚ 56 ਲੋਕਾਂ ਦੀ ਮੌਤ ਹੋ ਗਈ ਹੈ।

 

Leave a Reply

Your email address will not be published. Required fields are marked *