ਅੰਮ੍ਰਿਤਸਰ- ਅੰਮ੍ਰਿਤਸਰ (Amritsar) ਦੇ ਇਸਲਾਮਾਬਾਦ ਇਲਾਕੇ ਦੇ ਖੂਹ ਭੱਲਿਆਂ ਵਾਲਾ ਵਿਖੇ ਦੇਰ ਰਾਤ ਇਕ ਵਿਅਕਤੀ ਸੰਜੇ ਆਨੰਦ ਜੋ ਕਿ ਕਾਂਗਰਸ ਸੇਵਾ ਦਲ ਦਾ ਵਰਕਰ (Congress Seva Dal worker) ਵਲੈਤੀ ਰਾਮ ਦਾ ਲੜਕਾ ਹੈ ਅਤੇ ਇਲਾਕੇ ਵਿਚ ਕਰਿਆਨੇ ਦੀ ਦੁਕਾਨ ਦਾ ਕੰਮ ਕਰਦਾ ਹੈ, ਉਸ ਨੂੰ ਰਾਕੇਸ਼ ਕੁਮਾਰ ਨਾਮਕ ਵਿਅਕਤੀ ਜੋ ਕਿ ਪੁਲਿਸ (Police) ਦਾ ਅਸਿਸਟੈਂਟ ਸਬ ਇੰਸਪੈਕਟਰ ਤੇ ਰਿਟਾਇਰਡ ਡੀਐੱਸਪੀ ਦਾ ਬੇਟਾ ਦੱਸਿਆ ਜਾ ਰਿਹਾ ਹੈ, ਵੱਲੋਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਹੈ।
Also Read: ਦੇਸ਼ ‘ਚ ਤੇਜ਼ੀ ਨਾਲ ਫੈਲ ਰਿਹੈ Omicron, WHO ਨੇ ਦਿੱਤੀ ਚੇਤਾਵਨੀ
ਜਾਣਕਾਰੀ ਮੁਤਾਬਕ ਦੇਰ ਰਾਤ ਜਦੋਂ ਸੰਜੇ ਆਨੰਦ ਆਪਣੀ ਦੁਕਾਨ ਤੇ ਬੈਠਾ ਸੀ ਜਦੋ ਰਾਕੇਸ਼ ਕੁਮਾਰ ਉਸ ਕੋਲ ਆਇਆ ਅਤੇ ਗੋਲੀਆਂ ਚਲਾ ਦਿੱਤੀਆਂ ਇਸ ਬਾਬਤ ਥਾਣਾ ਇਸਲਾਮਾਬਾਦ ਵਿਖੇ ਕੇਸ ਦਰਜ ਕਰ ਦਿੱਤਾ ਗਿਆ ਹੈ। ਹਾਲਾਂਕਿ ਦੋਸ਼ੀ ਪੁਲਿਸ ਦੀ ਪਕੜ ਤੋਂ ਬਾਹਰ ਹੈ। ਦੇਰ ਰਾਤ ਗੋਲੀ ਲੱਗਣ ਤੋਂ ਬਾਅਦ ਜਦੋਂ ਸੰਜੇ ਆਨੰਦ ਨੂੰ ਸਿਵਲ ਹਸਪਤਾਲ ਵਿੱਚ ਲੈ ਕੇ ਜਾਇਆ ਗਿਆ ਤਾਂ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ ਗਿਆ। ਪੁਲਿਸ ਵੱਲੋਂ ਅਗਲੀ ਕਾਰਵਾਈ ਕਰਦੇ ਹੋਏ ਲਾਸ਼ ਨੂੰ ਪੋਸਟਮਾਰਟਮ ਵਾਸਤੇ ਭੇਜ ਦਿੱਤਾ ਗਿਆ ਹੈ ਅਤੇ ਘਟਨਾ ਦੀ ਜਾਂਚ ਚੱਲ ਰਹੀ ਹੈ।
Also Read: ਜਲੰਧਰ-ਜੰਮੂ ਨੈਸ਼ਨਲ ਹਾਈਵੇਅ ‘ਤੇ ਵਾਪਰਿਆ ਦਰਦਨਾਕ ਸੜਕ ਹਾਦਸਾ, 2 ਦੀ ਮੌਤ


