ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮਾਨਸਾ ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਖਿਲਾਫ ਪੰਜਾਬੀ ਭਾਸ਼ਾ ਤੇ ਸੱਭਿਆਚਾਰ ਲਈ ਡਟੇ ਪੰਡਿਤ ਧਨੇਸ਼ਵਰ ਰਾਓ ਨੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ | ਇਸ ‘ਚ ਕਿਹਾ ਗਿਆ ਸੀ ਕਿ ਸਿੱਧੂ ਭੜਕਾਊ ਤੇ ਲੱਚਰ ਗਾਇਕੀ ਦਾ ਪ੍ਰਚਾਰ ਕਰ ਰਿਹਾ ਹੈ |
ਇਸ ਮਾਮਲੇ ‘ਚ ਬੀਡੀਓਪੀ ਦਫ਼ਤਰ ‘ਚ ਸਿੱਧੂ ਦੀ ਮਾਤਾ ਚਰਨ ਕੌਰ ਤੇ ਪੰਡਿਤ ਰਾਓ ਨੂੰ ਬੁਲਾਇਆ ਗਿਆ ਸੀ | ਉਨ੍ਹਾਂ ਨੇ ਬੀਡੀਓਪੀ ਦਫ਼ਤਰ ‘ਚ ਲਿਖਤੀ ਤੌਰ ‘ਤੇ ਆਪਣਾ ਬਿਆਨ ਦਰਜ ਕਰਵਾਇਆ ਹੈ | ਕਿ ਉਹਨਾਂ ਦਾ ਪੁੱਤ ਭੜਕਾਓ ਤੇ ਲੱਚਰ ਗੀਤ ਨਹੀਂ ਗਾਵੇਗਾ | ਸਿੱਧੂ ਦੀ ਮਾਤਾ ਚਰਨ ਕੌਰ ਹੁਣ ਪਿੰਡ ਦੀ ਸਰਪੰਚ ਵੀ ਹੈ |
Watch Video
