ਬਠਿੰਡਾ : ਬਠਿੰਡਾ ਵਿਖੇ ਇਕ ਨੌਜਵਾਨ ਦੀ ਭੇਤ ਭਰੇ ਹਾਲਾਤ ਵਿਚ ਮੌਤ ਹੋ ਗਈ ਹੈ। ਇਹ ਨੌਜਵਾਨ ਵੋਟ ਪਾਉਣ ਲਈ ਨੋਇਡਾ ਤੋਂ ਬਠਿੰਡਾ ਆਇਆ ਸੀ। ਲਾਪਤਾ ਹੋਏ ਨੌਜਵਾਨ ਦੀ ਭੇਤਭਰੇ ਹਾਲਾਤ ਵਿਚ ਲਾਸ਼ ਬਰਾਮਦ ਹੋਈ। ਇਸ ਵਿਚਾਲੇ ਪਰਿਵਾਰ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤ ਦਾ ਕਤਲ ਕੀਤਾ ਗਿਆ ਹੈ। ਲਾਸ਼ ਉਤੇ ਸੱਟਾਂ ਦੇ ਨਿਸ਼ਾਨ ਵੇਖੇ ਜਾ ਸਕਦੇ ਹਨ ਪਰ ਪੁਲਿਸ ਦਾਅਵਾ ਕਰ ਰਹੀ ਹੈ ਕਿ ਮੌਤ ਕੁਦਰਤੀ ਹੋਈ ਹੈ।
ਜਾਣਕਾਰੀ ਅਨੁਸਾਰ ਬਠਿੰਡਾ ਦੇ ਪਰਸ ਰਾਮ ਨਗਰ ਦਾ ਪਰਿਵਾਰ ਨੋਇਡਾ ਵਿਖੇ ਰਹਿ ਰਿਹਾ ਹੈ। 28 ਮਈ ਨੂੰ ਵੋਟਾਂ ਪਾਉਣ ਲਈ ਬਠਿੰਡਾ ਆਇਆ 22 ਸਾਲਾ ਨੌਜਵਾਨ ਘਰੋਂ ਗਿਆ ਪਰ ਘਰ ਵਾਪਸ ਨਹੀਂ ਆਇਆ। ਪਰਿਵਾਰਕ ਮੈਂਬਰਾਂ ਦੇ ਭਾਲਣ ਤੋਂ ਬਾਅਦ ਪੁਲਿਸ ਤੋਂ ਸੂਚਨਾ ਮਿਲੀ ਕਿ ਉਸ ਦੀ ਮੌਤ ਹੋ ਚੁੱਕੀ ਹੈ ਜਦ 1 ਮਈ ਨੂੰ ਪਰਿਵਾਰਕ ਮੈਂਬਰਾਂ ਨੂੰ ਉਸ ਦੀ ਲਾਸ਼ ਦਿਖਾਈ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਲਾਸ਼ ਉਤੇ ਸੱਟਾਂ ਦੇ ਜ਼ਖਮ ਸਨ। ਉਸ ਦੇ ਗੁੱਟ ਉੱਪਰਲਾ ਬਰੈਸਲੇਟ ਨਹੀਂ ਸੀ। ਨਾ ਹੀ ਗਲ ਦੀ ਚੇਨੀ ਅਤੇ ਮੋਬਾਈਲ ਫੋਨ ਮਿਲਿਆ ਹੈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਪੁੱਤ ਦਾ ਕਤਲ ਕੀਤਾ ਗਿਆ ਹੈ। ਪੁਲਿਸ ਇਸ ਮਾਮਲੇ ਨੂੰ ਲੈ ਕੇ ਗੁਮਰਾਹ ਕਰ ਰਹੀ ਹੈ ਅਤੇ ਕੁਦਰਤੀ ਮੌਤ ਦੱਸ ਕੇ ਉਸ ਦਾ ਸਸਕਾਰ ਕਰਾਉਣਾ ਚਾਹੁੰਦੀ ਹੈ। ਪਰਿਵਾਰਕ ਮੈਂਬਰਾਂ ਨੇ ਨੌਜਵਾਨ ਪੁੱਤ ਦੀ ਲਾਸ਼ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਜਿੰਨਾ ਚਿਰ ਇਨਸਾਫ ਨਹੀਂ ਮਿਲਦਾ, ਉਨਾ ਚਿਰ ਸਸਕਾਰ ਨਹੀਂ ਕਰਾਂਗੇ।
ਨੋਇਡਾ ਤੋਂ ਬਠਿੰਡਾ ਆਇਆ ਸੀ ਵੋਟ ਪਾਉਣ ਪਰ ਵਾਪਰ ਗਿਆ ਭਾਣਾ, ਭਰੀ ਜਵਾਨੀ ਵਿਚ ਮਿਲੀ ਮੌਤ
ਬਠਿੰਡਾ : ਬਠਿੰਡਾ ਵਿਖੇ ਇਕ ਨੌਜਵਾਨ ਦੀ ਭੇਤ ਭਰੇ ਹਾਲਾਤ ਵਿਚ ਮੌਤ ਹੋ ਗਈ ਹੈ। ਇਹ ਨੌਜਵਾਨ ਵੋਟ ਪਾਉਣ ਲਈ ਨੋਇਡਾ ਤੋਂ ਬਠਿੰਡਾ ਆਇਆ ਸੀ।…
