ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਠੰਡ ਨਾਲ ਪੂਰਾ ਉੱਤਰ ਭਾਰਤ ਕੰਬਿਆ ਹੋਇਆ ਹੈ। ਜੀ ਹਾਂ ਪੰਜਾਬ ’ਚ ਠੰਡ ਕਾਰਨ ਪੂਰਾ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਪਇਆ ਹੈ। ਉੱਤਰ ਭਾਰਤ ’ਚ ਸੰਘਣੀ ਧੁੰਦ ਦੇ ਕਾਰਨ ਲੋਕ ਘਰਾਂ ’ਚ ਕੈਦ ਹੋਏ ਪਏ ਹਨ। ਇਹਨਾਂ ਹੀ ਨਹੀਂ ਕਈ ਟਰੇਨਾਂ ਅਤੇ ਹਵਾਈ ਆਵਾਜਾਈ ਵੀ ਰੱਦ ਹੋ ਗਈਆਂ ਹਨ ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜੇਕਰ ਪੰਜਾਬ ਦੇ ਵੱਲ਼ ਵੱਖ ਜਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਚੰਡੀਗੜ੍ਹ ਦਾ ਤਾਪਮਾਨ 5 ਡਿਗਰੀ, ਕਪੂਰਥਲਾ ਦਾ ਤਾਪਮਾਨ 3 ਡਿਗਰੀ, ਲੁਧਿਆਣਾ ਦਾ ਤਾਪਮਾਨ 4 ਡਿਗਰੀ, ਅੰਮ੍ਰਿਤਸਰ ਦਾ ਤਾਪਮਾਨ 3 ਡਿਗਰੀ ਤੇ ਬਰਨਾਲਾ ਦਾ ਤਾਪਮਾਨ 3 ਡਿਗਰੀ ਦਰਜ ਕੀਤੀ ਗਈ ਹੈ। ਇਸ ਤੋਂ ਇਲਾਵਾ ਮੁਜੱਫਰਪੁਰ ਚ ਕੜਾਕੇ ਦੀ ਠੰਡ ਦੇ ਕਾਰਨ ਧਾਰਾ 144 ਲਾਗੂ ਕੀਤੀ ਗਈ ਹੈ।
ਉਧਰ ਦੂਜੇ ਪਾਸੇ ਜੇਕਰ ਦੱਖਣੀ ਭਾਰਤ ਦੀ ਗੱਲ ਕੀਤੀ ਜਾਵੇ ਤਾਂ ਤਾਪਮਾਨ 25 ਡਿਗਰੀ ਮਾਪਿਆ ਗਿਆ ਹੈ। ਇਹ ਤਾਪਮਾਨ ਕੇਰਲਾ ਦਾ ਹੈ। ਇਹਨਾਂ ਹੀ ਨਹੀਂ ਲਗਾਤਾਰ ਤਾਪਮਾਨ ਡਿੱਗਣ ਦੇ ਕਾਰਨ ਡੱਲ ਝੀਲ ਦਾ ਕਾਫੀ ਹਿੱਸਾ ਜੰਮ ਚੁੱਕਾ ਹੈ। ਕਾਬਿਲੇਗੌਰ ਹੈ ਕਿ ਮੌਸਮ ਵਿਭਾਗ ਨੇ ਆਉਣ ਵਾਲੇ ਸਮੇਂ ਚ ਹੋਰ ਵੀ ਜਿਆਦਾ ਠੰਡ ਵਧਣ ਦੀ ਚਿਤਾਵਨੀ ਦਿੱਤੀ ਤੇ ਨਾਲ ਹੀ 1 ਅਤੇ 2 ਜਨਵਰੀ ਨੂੰ ਮੀਂਹ ਪੈਣ ਦੇ ਆਸਾਰ ਦੱਸੇ ਹਨ


