ਸੂਰਤ ਦੇ ਕੋਚਿੰਗ ਸੈਂਟਰ ‘ਚ ਲੱਗੀ ਅੱਗ ਕਾਰਨ 23 ਬੱਚਿਆਂ ਦੀ ਹੋਈ ਮੌਤ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਜਰਾਤ ਦੇ ਸੂਰਤ ਵਿੱਚ ਤਕਸ਼ਿਲਾ ਕੰਪਲੈਕਸ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ ਸੀ ਜਿਸ ਕਾਰਨ ਇਸ ਭਿਆਨਕ ਹਾਦਸੇ ਦੇ ਕਾਕਨ ਮ੍ਰਿਤਕਾਂ ਦੀ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਗੁਜਰਾਤ ਦੇ ਸੂਰਤ ਵਿੱਚ ਤਕਸ਼ਿਲਾ ਕੰਪਲੈਕਸ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ ਸੀ ਜਿਸ ਕਾਰਨ ਇਸ ਭਿਆਨਕ ਹਾਦਸੇ ਦੇ ਕਾਕਨ ਮ੍ਰਿਤਕਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਮ੍ਰਿਤਕਾਂ ਦੀ ਗਿਣਤੀ ਵੱਧ ਕੇ 23 ਹੋ ਗਈ ਹੈ। ਇਹਨਾਂ ਮ੍ਰਿਤਕਾਂ ਚ ਅਧਿਆਪਕ ਤੇ ਵਿਦਿਆਰਥੀ ਦੱਸੇ ਜਾ ਰਹੇ ਹਨ। ਉੱਥੇ ਹੀ ਇਸ ਦੁਖਾਂਤ ਮਾਮਲੇ ਚ ਸਰਕਾਰ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੇ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ।

https://youtu.be/BC9T_RiD6i0

ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਕੋਚਿੰਗ ਸੈਂਟਰ ਦੇ ਤਿੰਨ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਤੇ ਨਾਲ ਹੀ ਮਾਮਲੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹਨਾਂ ਹੀ ਨਹੀਂ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਦੇ ਕਾਰਨ ਇਲਾਕੇ ‘ਚ ਮੌਜੂਦ ਕੋਚਿੰਗ ਕੇਂਦਰਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ।

ਦੱਸਣਯੋਗ ਗੱਲ ਹੈ ਕਿ ਇਮਾਰਤ ਦੇ ਹੇਠਾਂ ਸੜਕ ‘ਤੇ ਟ੍ਰਾਂਸਫਾਰਮਰ ਨੂੰ ਅੱਗ ਲੱਗ ਗਈ ਸੀ ਜਿਸ ਤੋਂ ਬਾਅਦ ਇਹ ਅੱਗ ਫੈਲਦੀ ਹੋਈ ਪੂਰੀ ਇਮਾਰਤ ਚ ਲੱਗ ਗਈ।

surat

ਇਸ ਦੌਰਾਨ ਕੋਚਿੰਗ ਸੈਂਟਰ ਚ ਕਰੀਬ 40 ਬੱਚੇ ਮੌਜੂਦ ਸੀ। ਇਸ ਭਿਆਨਕ ਤੋਂ ਬਚਣ ਦੇ ਲਈ ਬੱਚੇ ਚੋਥੀ ਮੰਜਲ ਤੋਂ ਛਾਲ ਮਾਰਨ ਲੱਗ ਗਏ। ਉੱਥੇ ਹੀ ਇਸ ਮਾਮਲੇ ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਦੁਖ ਪ੍ਰਗਟ ਕੀਤਾ ਹੈ।

Leave a Reply

Your email address will not be published. Required fields are marked *