ਰਾਮ ਮੰਦਿਰ ਨੂੰ ਲੈਕੇ CM ਯੋਗੀ ਆਦਿੱਤਿਆਨਾਥ ਨੇ ਖੜ੍ਹਾ ਕੀਤਾ ਨਵਾਂ ਵਿਵਾਦ, ਲੋਕਾਂ ਤੋਂ ਕੀਤੀ ਇਹ ਮੰਗ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਉੱਤਰਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਹ ਵਿਵਾਦ ਉਹਨਾਂ ਨੇ ਰਾਮ ਮੰਦਿਰ ਨੂੰ ਲੈਕੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਉੱਤਰਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਕ ਨਵਾਂ ਵਿਵਾਦ ਖੜ੍ਹਾ ਕਰ ਦਿੱਤਾ ਹੈ। ਇਹ ਵਿਵਾਦ ਉਹਨਾਂ ਨੇ ਰਾਮ ਮੰਦਿਰ ਨੂੰ ਲੈਕੇ ਖੜ੍ਹਾ ਕਰ ਦਿੱਤਾ ਹੈ। ਦਸ ਦਈਏ ਉਹਨਾਂ ਨੇ ਕਿਹਾ ਕਿ ਰਾਮ ਮੰਦਿਰ ਨੂੰ ਬਣਾਉਣ ਦੇ ਲਈ ਹਰ ਇਕ ਪਰਿਵਾਰ ਤੋਂ 11 ਰੁਪਏ ਅਤੇ ਇਕ ਪੱਥਰ ਮੰਗਿਆ ਹੈ।

 ਜਿਸ ਕਾਰਨ ਇਕ ਵਾਰ ਫਿਰ ਤੋਂ ਰਾਮ ਮੰਦਿਰ  ਨੂੰ ਲੈਕੇ ਵਿਵਾਦ ਸ਼ੁਰੂ ਹੋ ਗਿਆ ਹੈ। ਕਾਬਿਲੇਗੌਰ ਹੈ ਕਿ ਇਹ ਕੋਈ ਪਹਿਲੀ ਵਾਰ ਨਹੀਂ ਹੈ ਜਦੋ ਕਿਸੇ ਬੀਜੇਪੀ ਨੇਤਾ ਨੇ ਮੰਦਿਰ ਦੇ ਨਿਰਮਾਣ ਖਾਤਰ ਲੋਕਾਂ ਦਾ ਯੋਗਦਾਨ ਮੰਗਿਆ ਹੋਵੇ। ਦਸ ਦਈਏ ਕਿ ਸੀਐੱਮ ਯੋਗੀ ਆਦਿੱਤਿਆਨਾਥ ਨੇ ਕਿਹਾ ਕਿ 550 ਸਾਲ ਪੁਰਾਣੇ ਵਿਵਾਦ ਨੂੰ ਪੀਐੱਮ ਨਰੇਂਦਰ ਮੋਦੀ ਨੇ ਸੁਲਝਾ ਦਿੱਤਾ ਸਗੋਂ ਇਸ ਵਿਵਾਦ ਨੂੰ ਕਾਂਗਰਸ ਤੇ ਕਈ ਹੋਰ ਪਾਰਟੀਆਂ ਨੇ ਵੀ ਇਸ ਵਿਵਾਦ ਨੂੰ ਹੱਲ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਪਰ ਉਹਨਾਂ ਦੇ ਹੱਥ ਖਾਲੀ ਹੀ ਰਹੇ।

yogi adityanath

ਪਰ ਹੁਣ ਇਹ ਰਾਮ ਮੰਦਿਰ ਬਹੁਤ ਜਲਦ ਬਣੇਗਾ ਜਿਸ ਲਈ ਹਰ ਇਕ ਪਰਿਵਾਰ ਨੂੰ 11 ਰੁਪਏ ਤੇ ਇਕ ਪੱਥਰ ਦਾ ਯੋਗਦਾਨ ਦੇਣਾ ਚਾਹੀਦਾ ਹੈ। ਦਸ ਦਈਏ ਕਿ ਯੋਗੀ ਆਦਿੱਤਿਆਨਾਥ ਨੇ ਇਹ ਸ਼ਬਦ ਆਣੀ ਬਾਗੋਦਰ ਦੀ ਰੈਲੀ ਦੌਰਾਨ ਕਹੇ।

Leave a Reply

Your email address will not be published. Required fields are marked *