ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਬੁੱਧਵਾਰ ਸਵੇਰੇ 9 ਵਜੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕਿਹਾ ਹੈ ਕਿ ਨੌਜਵਾਨ ਆਪਣਾ ਰੋਲ ਮਾਡਲ ਆਪ ਬਣਨ, ਉਹ ਨੌਕਰੀਆਂ ਮੰਗਣ ਵਾਲਿਆਂ ਦੀ ਬਜਾਏ ਨੌਕਰੀਆਂ ਵੰਡਣ ਵਾਲੇ ਬਣਨ। ਇਸ ਲਈ ਉਨ੍ਹਾਂ ਨੂੰ ਸਖਤ ਮਿਹਨਤ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਨੌਜਵਾਨ ਹਾਈ ਪ੍ਰੋਫਾਈਲ ਜੌਬਜ਼ ਲਈ ਟ੍ਰਾਈ ਕਰਨ। ਜਿਸ ਦਾ ਪੰਜਾਬ ਸਰਕਾਰ ਨੌਜਵਾਨਾਂ ਦਾ ਪੂਰਾ ਸਾਥ ਦੇਵੇਗੀ। ਉਨ੍ਹਾਂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸਟੂਡੈਂਟਸ ਨੂੰ ਵੀ ਸਹੂਲਤਾ ਦੇਵੇਗੀ। CM ਮਾਨ ਨੇ ਕਿਹਾ ਕਿ ਨੌਜਵਾਨ ਨੂੰ ਆਪਣਾ ਬਿਜ਼ਨਸ ਕਰਨ ਜੋ ਚਾਹੇ ਛੋਟਾ ਹੀ ਕਿਉਂ ਨਾ ਹੋਵੇ ਇਸ ਲਈ ਸਰਕਾਰ ਨੌਜਵਾਨਾਂ ਦਾ ਪੂਰਾ ਸਾਥ ਦੇਵੇਗੀ।
ਆਪਣਾ ਆਦਰਸ਼, ਆਪ ਬਣੋ…! ਪੰਜਾਬ ਦੇ ਨੌਜਵਾਨਾਂ ਦੇ ਨਾਮ ਮੇਰਾ ਸੁਨੇਹਾ…Live https://t.co/IHg0PzGPdj
— Bhagwant Mann (@BhagwantMann) April 5, 2023
ਸੀਐੱਮ ਮਾਨ ਦਾ ਕਹਿਣਾ ਹੈ ਕਿ ਪੰਜਾਬ ਦਾ ਕੋਈ ਵੀ ਨੌਜਵਾਨ ਇਸ ਕਰਕੇ ਪਿੱਛੇ ਨਹੀਂ ਰਹੇਗਾ ਜਿਸਦਾ ਇਲਾਕਾ ਪੱਛੜਿਆ ਹੈ ਸਗੋਂ ਸਰਕਾਰ ਹਰ ਇਕ ਇਲਾਕੇ ਨੂੰ ਵਿਕਸਤ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ। ਉਨ੍ਹਾਂ ਨੇ ਕਿਹਾ ਹੈ ਕਿ ਮਹੀਨੇ ਵਿੱਚ ਦੋ ਨੌਜਵਾਨ ਸਭਾਵਾਂ ਕੀਤੀਆਂ ਜਾਣਗੀਆਂ।

