CM ਮਾਨ ਦੀ ਭ੍ਰਿਸ਼ਟਾਚਾਰ ਵਿਰੁੱਧ ਵੱਡਾ ਐਕਸ਼ਨ, ਜਲੰਧਰ ਦੀ ਕਲਰਕ ਵਿਰੁੱਧ ਸਖ਼ਤ ਕਾਰਵਾਈ ਦੇ ਨਿਰਦੇਸ਼

ਜਲੰਧਰ : ਜਲੰਧਰ ਦੇ ਡੀ.ਸੀ. ਦਫ਼ਤਰ ਦੀ ਕਲਰਕ ਤੇ ਰਿਸ਼ਵਤਖ਼ੋਰੀ ਦੇ ਇਲਜ਼ਾਮ ‘ਚ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਹੋਏ ਹਨ। ਜਾਣਕਾਰੀ ਮੁਤਾਬਿਕ ਕਲਰਕ ‘ਤੇ…

ਜਲੰਧਰ : ਜਲੰਧਰ ਦੇ ਡੀ.ਸੀ. ਦਫ਼ਤਰ ਦੀ ਕਲਰਕ ਤੇ ਰਿਸ਼ਵਤਖ਼ੋਰੀ ਦੇ ਇਲਜ਼ਾਮ ‘ਚ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਹੋਏ ਹਨ। ਜਾਣਕਾਰੀ ਮੁਤਾਬਿਕ ਕਲਰਕ ‘ਤੇ 4 ਲੱਖ 80 ਹਜ਼ਾਰ ਰੁਪਏ ਦੀ ਰਿਸ਼ਵਤ ਦਾ ਹੈ ਦੋਸ਼ ਹੈ। ਮਹਿਲਾ ‘ਤੇ ਦੋਸ਼ ਆਰੋਪ ਲਗਾਉਣ ਵਾਲੇ ਨੇ ਐਂਟੀ ਕਰੱਪਸ਼ਨ ਨੰਬਰ ‘ਤੇ ਸ਼ਿਕਾਇਤ ਕੀਤੀ ਸੀ। ਜਲੰਧਰ ਵਿਚ ਇਕ ਕਲਰਕ ਵਿਰੁੱਧ ਪ੍ਰਸ਼ਾਸਨ (Administration against the clerk) ਵਲੋਂ ਪਰਚਾ ਦਰਜ ਕਰਨ ਦੇ ਹੁਕਮ ਦਿੱਤੇ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਸ ਕਲਰਕ ਵਲੋਂ ਨੌਕਰੀ ਦਿਵਾਉਣ ਲਈ ਰਿਸ਼ਵਤ ਦੀ ਮੰਗ (Solicitation of bribes) ਕੀਤੀ ਗਈ ਸੀ, ਜਿਸ ਦੀ ਸ਼ਿਕਾਇਤ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਵਲੋਂ ਜਾਰੀ ਕੀਤੇ ਗਏ ਐਂਟੀ ਕੁਰਪੱਸ਼ਨ  (Anti-corruption) ਨੰਬਰ 9501-200-200 ‘ਤੇ ਦਿੱਤੀ ਗਈ ਸੀ। ਜਿਸ ਵਿਚ ਹੁਣ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ। ਇਹ ਵੀ  ਦੱਸਿਆ ਜਾ ਰਿਹਾ ਹੈ ਕਿ ਕਲਰਕ ਵਲੋਂ ਨੌਕਰੀ (Clerk job) ਦਿਵਾਉਣ ਦੇ ਏਵਜ਼ ਵਿਚ 4 ਲੱਖ 80 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ, ਜਿਸ ਦੀ ਸ਼ਿਕਾਇਤ ਐਂਟੀ ਕੁਰਪੱਸ਼ਨ ਨੰਬਰ ‘ਤੇ ਦਿੱਤੀ ਗਈ ਸੀ, ਜਿਸ ਵਿਰੁੱਧ ਸਰਕਾਰ ਵਲੋਂ ਸਖ਼ਤ ਐਕਸ਼ਨ ਲੈਣ ਲਈ ਆਖ਼ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਵਲੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਇਕ ਨੰਬਰ ਜਾਰੀ ਕੀਤਾ ਗਿਆ ਸੀ। ਜਿਸ ‘ਤੇ ਉਨ੍ਹਾਂ ਰਿਸ਼ਵਤ ਦੀ ਮੰਗ ਕਰਨ ਵਾਲੇ ਅਫਸਰਾਂ ਦੀ ਆਡੀਓ ਜਾਂ ਵੀਡੀਓ ਬਣਾ ਕੇ ਇਸ ਨੰਬਰ ‘ਤੇ ਭੇਜੀ ਜਾਵੇ ਤਾਂ ਉਸ ਅਧਿਕਾਰੀ ਜਾਂ ਅਫਸਰ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

 

Leave a Reply

Your email address will not be published. Required fields are marked *