ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਹੱਥੀਂ ਕਿਰਤ ਕਰਨ ਵਾਲਿਆਂ ਨੂੰ ਵਿਸ਼ਵਕਰਮਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਨੇ ਕਿਰਤੀਆਂ ਦੀ ਤੰਦਰੁਸਤੀ, ਤਰੱਕੀ ਲਈ ਪ੍ਰਮਾਤਮਾ ਲਈ ਅਰਦਾਸ ਕੀਤੀ।
ਕਿਰਤ ਦੇ ਦੇਵਤੇ ਭਗਵਾਨ ਵਿਸ਼ਵਕਰਮਾ ਜੀ…ਵਿਸ਼ਵਕਰਮਾ ਦਿਵਸ ਮੌਕੇ ਹੱਥੀਂ ਕਿਰਤ ਕਰਨ ਵਾਲੇ ਸਾਰੇ ਕਾਮਿਆਂ ਨੂੰ ਬਹੁਤ ਬਹੁਤ ਵਧਾਈਆਂ…ਪਰਮਾਤਮਾ ਅੱਗੇ ਅਰਦਾਸ ਤੁਹਾਡੀਆਂ ਕਮਾਈਆਂ ‘ਚ ਵਾਧਾ ਹੋਵੇ…ਤੰਦਰੁਸਤੀਆਂ ਤਰੱਕੀਆਂ ਬਣੀਆਂ ਰਹਿਣ…ਔਜ਼ਾਰਾਂ ‘ਤੇ ਹੱਥਾਂ ਦੀ ਪਕੜ ਹੋਰ ਮਜ਼ਬੂਤ ਹੋਵੇ…ਸਾਰਿਆਂ ਨੂੰ ਵਿਸ਼ੇਸ਼ ਦਿਨ ਦੀਆਂ ਬਹੁਤ ਬਹੁਤ ਵਧਾਈਆਂ… pic.twitter.com/MPUEK7K0JV
— Bhagwant Mann (@BhagwantMann) November 13, 2023
