ਝੋਨੇ ਦੇ ਸੀਜ਼ਨ ਨੂੰ ਲੈ ਕੇ CM ਮਾਨ ਦਾ ਵੱਡਾ ਐਲਾਨ

ਚੰਡੀਗੜ੍ਹ:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੇ ਸੀਜ਼ਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਸੀਐੱਮ ਮਾਨ ਦਾ ਕਹਿਣਾ ਹੈ ਕਿ ਕਿਸਾਨਾਂ…

ਚੰਡੀਗੜ੍ਹ:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਝੋਨੇ ਦੇ ਸੀਜ਼ਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਸੀਐੱਮ ਮਾਨ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਨਾਲ ਸਲਾਹ ਕਰਨ ਤੋਂ ਬਾਅਦ ਝੋਨੇ ਦੇ ਸੀਜ਼ਨ ਨੂੰ ਚਾਰ ਭਾਗਾਂ ਵਿੱਚ ਵੰਡਿਆ ਹੈ। ਉਨ੍ਹਾਂ ਦਾ ਕਹਿਣਾ ਹੈ ਸਾਡੇ ਕੋਲ ਬਿਜਲੀ ਦੀ ਕੋਈ ਕਮੀ ਨਹੀਂ ਹੈ। ਸੀਐੱਮ ਮਾਨ ਦਾ ਕਹਿਣਾ ਹੈ ਕਿ ਕਿਸਾਨਾਂ ਨਾਲ 8 ਘੰਟੇ ਬਿਜਲੀ ਦੇਣ ਦਾ ਵਾਅਦਾ ਕਰਦੇ ਹਾਂ। 

ਸੀਐੱਮ ਭਗਵੰਤ ਮਾਨ ਦਾ ਕਹਿਣਾ ਹੈ ਕਿ ਖੇਤਾਂ ਤੱਕ ਨਹਿਰੀ ਪਾਣੀ ਵੀ ਪਹੁੰਚ ਜਾਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਪਨੀਰੀ ਲਈ 4 ਘੰਟੇ ਬਿਜਲੀ ਮਿਲੇਗੀ।  ਸੀਐੱਮ ਮਾਨ ਦਾ ਕਹਿਣਾ ਹੈ ਕਿ ਸਿੱਧੀ ਬਿਜਾਈ ਕਰਨ ਵਾਲੇ ਨੂੰ 1500 ਰੁਪਏ ਪ੍ਰਤੀ ਏਕੜ ਦਿੱਤਾ ਜਾਵੇਗਾ।

1. ਝੋਨੇ ਦੀ ਬਿਜਾਈ ਦੇ ਪਹਿਲੇ ਭਾਗ ਵਿੱਚ ਤਾਰ ਦੇ ਪਾਰ ਖੇਤੀ ਕਰਨ ਵਾਲੇ ਕਿਸਾਨ 10 ਜੂਨ ਤੋਂ ਝੋਨੇ ਦੀ ਬਿਜਾਈ ਕਰ ਸਕਦੇ ਹਨ। ਇੰਨ੍ਹਾਂ ਨੂੰ ਦਿਨੇ ਬਿਜਲੀ ਦਿੱਤੀ ਜਾਵੇਗੀ।

2. ਦੂਜੇ ਭਾਗ ਵਿੱਚ 16ਜੂਨ ਤੋਂ ਸੱਤ ਜਿ਼ਲੇ  ਝੋਨੇ ਦੀ ਬਿਜਾਈ ਕਰਨਗੇ। ਇੰਨ੍ਹਾਂ ਵਿੱਚ ਫਿਰੋਜਪੁਰ , ਪਠਾਨਕੋਟ , ਫਰੀਦਕੋਟ , ਗੁਰਦਾਸਪੁਰ, ਸ੍ਰੀ ਫਤਿਹਗੜ੍ਹ ਸਾਹਿਬ, ਸ਼ਹੀਦ ਭਗਤ ਸਿੰਘ ਨਗਰ ਅਤੇ  ਤਰਨਤਾਰਨ ਆਦਿ।

3. ਤੀਜੇ ਭਾਗ ਵਿੱਚ 19 ਜੂਨ ਤੋਂ  ਰੂਪਨਗਰ, ਮੋਹਾਲੀ, ਕਪੂਰਥਲਾ, ਲੁਧਿਆਣਾ, ਫਾਜ਼ਿਲਕਾ, ਬਠਿੰਡਾ ਤੇ ਅੰਮ੍ਰਿਤਸਰ ਝੋਨੇ ਦੀ ਬਿਜਾਈ ਕਰਨਗੇ।

4. ਚੌਥੇ ਭਾਗ ਵਿੱਚ 21 ਜੂਨ ਤੋਂ ਪੰਜਾਬ ਦੇ 9 ਜ਼ਿਲ੍ਹੇ ਝੋਨੇ ਦੀ ਬਿਜਾਈ ਕਰਨਗੇ। ਇੰਨ੍ਹਾਂ ਜ਼ਿਲ੍ਹਿਆ ਵਿੱਚ  ਪਟਿਆਲਾ, ਜਲੰਧਰ, ਮੁਕਤਸਰ ਹੁਸ਼ਿਆਰਪੁਰ, ਸੰਗਰੂਰ, ਮਾਲੇਰਕੋਟਲਾ, ਮਾਨਸਾ ਅਤੇ ਬਰਨਾਲਾ ਆਦਿ।

ਸੀਐੱਮ ਮਾਨ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ 8 ਘੰਟੇ ਬਿਜਲੀ ਦਿੱਤੀ ਜਾਵੇਗੀ। 

ਅਪਡੇਟ ਜਾਰੀ …

 

 

Leave a Reply

Your email address will not be published. Required fields are marked *