ਮਲੇਰਕੋਟਲਾ- ਪੂਰੀ ਦੁਨੀਆ ਵਿਚ ਈਦ ਉਲ ਫਿਤਰ ਦਾ ਤਿਓਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਵੀ ਮੁਸਲਿਮ ਭਾਈਚਾਰੇ ਨਾਲ ਉਨ੍ਹਾਂ ਦੀ ਖੁਸ਼ੀ ਵਿਚ ਸ਼ਾਮਲ ਹੋਏ ਤੇ ਭਾਈਚਾਰਕ ਸਾਂਝ ਦਾ ਸੱਦਾ ਦਿੱਤਾ।
Also Read: ਅਨੋਖੀ Marriage: ਸਾਬਕਾ ਸਰਪੰਚ ਨੇ 3 ਪ੍ਰੇਮੀਕਾਵਾਂ ਨਾਲ ਕਰਵਾਇਆ ਵਿਆਹ, 6 ਬੇਟੇ ਬਣੇ ਬਰਾਤੀ
ਇਸ ਦੌਰਾਨ ਪੰਜਾਬ ਮੁੱਖ ਮੰਤਰੀ ਮਾਨ ਨੇ ਮੁਸਲਿਮ ਭਾਈਚਾਰੇ ਨਾਲ ਨਮਾਜ਼ ਵੀ ਅਦਾ ਕੀਤੀ। ਉਨ੍ਹਾਂ ਕਿਹਾ ਕਿ ਇਥੇ ਨਫਤਰ ਦੇ ਬੀਜ ਨਹੀਂ ਬੀਜੇ ਜਾਂਦੇ। ਪੰਜਾਬ ਗੁਰੂਆਂ ਪੀਰਾਂ ਦਾ ਦੈ ਅਤੇ ਹਰ ਇਕ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਮਨ ਸ਼ਾਂਤੀ ਬਣਾ ਕੇ ਪੰਜਾਬ ਨੂੰ ਅੱਗੇ ਲਿਜਾਇਆ ਜਾਣਾ ਚਾਹੀਦਾ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਮਲੇਰਕੋਟਲਾ ਵਿਖੇ ਡੀਸੀ ਦਫਤਰ ਸਮੇਤ ਹੋਰ ਇਮਾਰਤਾਂ ਦਾ ਨਿਰਮਾਣ ਕੀਤਾ ਜਾਵੇਗਾ।



