ਅੱਜ ‘ਪੰਜਾਬ ਮਿਸ਼ਨ’ ਤੇ CM ਕੇਜਰੀਵਾਲ, SC ਭਾਈਚਾਰੇ ਲਈ ਕਰਨਗੇ ਵੱਡਾ ਐਲਾਨ

ਅੰਮ੍ਰਿਤਸਰ : ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Kejriwal) ਅੱਜ ਮੁੜ ਆਪਣੇ ਪੰਜਾਬ ਦੌਰੇ ‘ਤੇ ਹਨ। ਉਨ੍ਹਾਂ ਵੱਲੋਂ ਆਉਣ ਵਾਲੀਆਂ ਚੋਣਾਂ…

ਅੰਮ੍ਰਿਤਸਰ : ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (CM Kejriwal) ਅੱਜ ਮੁੜ ਆਪਣੇ ਪੰਜਾਬ ਦੌਰੇ ‘ਤੇ ਹਨ। ਉਨ੍ਹਾਂ ਵੱਲੋਂ ਆਉਣ ਵਾਲੀਆਂ ਚੋਣਾਂ ਲਈ ‘ਮਿਸ਼ਨ ਪੰਜਾਬ’ (Mission Punjab) ਦਾ ਸਿਲਸਿਲਾ ਜਾਰੀ ਹੈ। ਕੇਜਰੀਵਾਲ ਅੱਜ ਅੰਮ੍ਰਿਤਸਰ ਪਹੁੰਚ ਗਏ ਹਨ,ਅਤੇ ਹੁਣ ਉਹ ਕਰਤਾਰਪੁਰ ਲਈ ਰਵਾਨਾ ਹੋ ਗਏ ਹਨ।

Also Read : Whatsapp ਦੇ ਇਸ ਫੀਚਰ ‘ਚ ਹੋਇਆ ਬਦਲਾਅ, ਹੁਣ ਕੋਈ ਨਹੀਂ ਲੱਭ ਸਕੇਗਾ ਤੁਹਡੇ ਪੁਰਾਣੇ ਮੈਸੇਜ

ਉਨ੍ਹਾਂ ਨੇ ਆਉਂਦਿਆਂ ਹੀ ਪੰਜਾਬ ਸਰਕਾਰ ‘ਤੇ ਨਿਸ਼ਾਨਾ ਵਿੰਨਿਆ ਹੈ। ਉਨ੍ਹਾਂ ਕਿਹਾ ਕਿ ਸੀ.ਐਮ. ਚੰਨੀ ਦੇ ਆਪਣੇ ਇਲਾਕੇ ‘ਚ ਨਾਜਾਇਜ਼ ਮਾਈਨਿੰਗ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਮਾਈਨਿੰਗ ਮਾਫੀਆ ਵਿੱਚ ਲੋਕ ਵੱਡੀ ਪੱਧਰ ’ਤੇ ਸ਼ਾਮਲ ਹਨ। ਕੈਪਟਨ ਨੇ ਇਹ ਵੀ ਕਿਹਾ ਸੀ ਕਿ ਕਈ ਆਗੂ ਰੇਤ ਮਾਫੀਆ ਦੇ ਨਾਲ ਵੀ ਹਨ।

Also Read : ਪੰਜਾਬ CM ਚੰਨੀ ਵਲੋਂ ਸਰਹੱਦੀ ਪਿੰਡਾਂ ਦਾ ਦੌਰਾ,ਕਿਸਾਨ ਪਰਿਵਾਰਾਂ ਦੀਆਂ ਸੁਣੀਆਂ ਮੁਸ਼ਕਿਲਾਂ

ਅਰਵਿੰਦ ਕੇਜਰੀਵਾਲ  (CM Arvind Kejriwal) ਨੇ ਕਿਹਾ ਕਿ ਰੇਤ ਮਾਫੀਆ ਨੂੰ ਸੀ.ਐਮ. ਚੰਨੀ ਦੀ ਸ਼ਹਿ ਹੈ । ਉਨ੍ਹਾਂ ਕਿਹਾ ਕਿ ਮਾਈਨਿੰਗ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਸੱਚ ਸਭ ਦੇ ਸਾਹਮਣੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸੱਚ ਜਾਣਨਾ ਚਾਹੁੰਦੇ ਹਨ। ਕੇਜਰੀਵਾਲ (Kejriwal)  ਨੇ ਕਿਹਾ ਕਿ ਪੰਜਾਬ ‘ਚ ਉਨ੍ਹਾਂ ਦੀ ਸਰਕਾਰ ਆਉਂਦੇ ਹੀ ਮਾਈਨਿੰਗ ਮਾਫੀਆ (Mining mafia) ਨੂੰ ਖਤਮ ਕਰ ਦਿੱਤਾ ਜਾਵੇਗਾ।

Leave a Reply

Your email address will not be published. Required fields are marked *