ਅੱਜ ਸ਼ਹੀਦ ਜਵਾਨ ਮਨਦੀਪ ਸਿੰਘ ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋਣਗੇ CM ਚੰਨੀ

ਅੰਮ੍ਰਿਤਸਰ : ਜੰਮੂ-ਕਸ਼ਮੀਰ ਦੇ ਅੱਤਵਾਦੀ ਹਮਲੇ ‘ਚ ਪੰਜਾਬ ਦੇ 5 ਨੌਜਵਾਨ ਸ਼ਹੀਦ ਹੋਏ ਸਨ। ਜਿੰਨ੍ਹਾਂ ਵਿਚ ਗੁਰਦਾਸਪੁਰ ਦੇ ਸ਼ਹੀਦ ਮਨਦੀਪ ਸਿੰਘ ਦੀ ਅੱਜ ਅੰਤਿਮ ਅਰਦਾਸ…

ਅੰਮ੍ਰਿਤਸਰ : ਜੰਮੂ-ਕਸ਼ਮੀਰ ਦੇ ਅੱਤਵਾਦੀ ਹਮਲੇ ‘ਚ ਪੰਜਾਬ ਦੇ 5 ਨੌਜਵਾਨ ਸ਼ਹੀਦ ਹੋਏ ਸਨ। ਜਿੰਨ੍ਹਾਂ ਵਿਚ ਗੁਰਦਾਸਪੁਰ ਦੇ ਸ਼ਹੀਦ ਮਨਦੀਪ ਸਿੰਘ ਦੀ ਅੱਜ ਅੰਤਿਮ ਅਰਦਾਸ ਹੈ, ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹੁੰਚਣਗੇ। ਦੱਸ ਦਈਏ ਕਿ ਉਸ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਾਲਮੀਕਿ ਪ੍ਰਗਟ ਦਿਵਸ ਮੌਕੇ ਰਾਮ ਤੀਰਥ ਵਿਖੇ ਰਾਜ ਪੱਧਰੀ ਸਮਾਗਮ ‘ਚ ਸ਼ਾਮਲ ਹੋਣਗੇ।

Also Read : ਅੰਮ੍ਰਿਤਸਰ ‘ਚ ਵੱਡੀ ਸਾਜਿਸ਼ ਨਾਕਾਮ, ਕਰੋੜਾਂ ਦੀ ਹੈਰੋਇਨ ਅਤੇ ਅਫੀਮ ਸਮੇਤ ਹਥਿਆਰਾਂ ਦੀ ਖੇਪ ਬਰਾਮਦ

ਮੁੱਖ ਮੰਤਰੀ ਦੁਪਹਿਰ 12 ਵਜੇ ਰਾਮਤੀਰਥ ਪਹੁੰਚਣਗੇ। ਮੁੱਖ ਮੰਤਰੀ ਬਣਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ 28 ਦਿਨਾਂ ਵਿੱਚ ਦੂਜੀ ਵਾਰ ਅੰਮ੍ਰਿਤਸਰ ਆ ਰਹੇ ਹਨ ਅਤੇ ਮੱਥਾ ਟੇਕਣਗੇ। ਉਨ੍ਹਾਂ ਦੇ ਨਾਲ ਮੰਤਰੀ ਡਾ. ਰਾਜਕੁਮਾਰ ਵੇਰਕਾ ਅਤੇ ਹੋਰ ਲੀਡਰਸ਼ਿਪ ਵੀ ਮੌਜੂਦ ਰਹੇਗੀ। ਜਿੱਥੇ ਉਹ 25 ਕਰੋੜ ਦੀ ਲਾਗਤ ਨਾਲ ਬਣਨ ਜਾ ਰਹੇ ਪੈਨੋਰਮਾ ਦੀ ਨੀਂਹ ਰੱਖਣਗੇ। ਇਹ ਪਨੋਰਮਾ ਰਾਮਾਇਣ ਦੇ ਲੇਖਕ ਮਹਾਰਿਸ਼ੀ ਵਾਲਮੀਕਿ ਦੇ ਜੀਵਨ ਅਤੇ ਸਿੱਖਿਆਵਾਂ ਨੂੰ ਦਰਸਾਏਗਾ। 

Leave a Reply

Your email address will not be published. Required fields are marked *