ਚੰਡੀਗੜ੍ਹ : ਕੇਂਦਰ ਵੱਲੋਂ ਤਿੰਨੋ ਕਾਲੇ ਕਾਨੂੰਨ (Farm Law) ਵਾਪਸ ਲੈਣ ਦੇ ਫੈਸਲੇ ਤੋਂ ਸੀਐਮ ਚੰਨੀ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਉਨ੍ਹਾਂ ਕਿਹਾ ਕਿ ਹੁਣ ਚੋਣਾਂ ਆ ਗਈਆਂ ਹਨ, ਉਦੋਂ ਹੀ ਇਹ ਫੈਸਲਾ ਲਿਆ ਗਿਆ ਹੈ। ਕਿੰਨੇ ਕਿਸਾਨ ਸ਼ਹੀਦ ਹੋਏ, ਮਜ਼ਦੂਰ ਮਾਰੇ ਗਏ, ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ, ਜਦੋਂ ਕੋਈ ਹੱਲ ਨਾ ਨਿਕਲਿਆ ਤਾਂ ਖੇਤੀ ਕਾਨੂੰਨਾਂ ਨੂੰ ਰੱਦ ਰੱਦ ਕੀਤਾ ਗਿਆ।
Also Read : ਤਿੰਨ ਖੇਤੀ ਕਾਨੂੰਨ ਵਾਪਸ ਲੈਣ ਦੇ ਫੇਸਲੇ ‘ਤੇ ਪ੍ਰਕਾਸ਼ ਸਿੰਘ ਬਾਦਲ ਦਾ ਵੱਡਾ ਬਿਆਨ
ਸੀਐਮ ਚੰਨੀ (CM Channi) ਨੇ ਕਿਹਾ ਜਦ ਤਕ ਇਹ ਕਾਨੂੰਨ ਪਾਰਲੀਮੈਂਟ ‘ਚ ਰੱਦ ਨਹੀਂ ਹੁੰਦੇ ਉਦੋਂ ਅਸੀਂ ਕੇਂਦਰ ‘ਤੇ ਭਰੋਸਾ ਨਹੀਂ ਕਰ ਸਕਦੇ। ਐਮਐਸਪੀ ਦੇ ਮੁੱਦੇ ‘ਤੇ ਬੋਲਦੇ ਹੋਏ ਚੰਨੀ ਨੇ ਕਿਹਾ ਕਿ MSP ‘ਤੇ ਵੀ ਸਾਨੂੰ ਗਾਰੰਟੀ ਚਾਹੀਦੀ ਹੈ।ਚੰਨੀ ਨੇ ਇਹ ਵੀ ਐਲਾਨ ਕੀਤਾ ਕੀ ਕਿਸਾਨ ਸੰਘਰਸ਼ ਦੇ ਨਾਮ ‘ਤੇ ਮੈਮੋਰਿਅਲ ਬਣਾਇਆ ਜਾਵੇਗਾ।
Also Read : ਤਿੰਨ ਕਾਲੇ ਕਾਨੂੰਨ ਵਾਪਸ ਲੈਣ ਦੇ ਫੈਸਲੇ ਤੋਂ ਬਾਅਦ ਕਿਸਾਨਾਂ ‘ਚ ਜਸ਼ਨ ਦਾ ਮਾਹੌਲ, ਦੇਖੋ ਤਸਵੀਰਾਂ
ਮੁੱਖ ਮੰਤਰੀ ਚੰਨੀ ਦਾ ਕੇਂਦਰ ਸਰਕਾਰ ’ਤੇ ਸ਼ਾਇਰਾਨਾ ਅੰਦਾਜ਼ ’ਚ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ‘ਸਭ ਕੁੱਛ ਲੁਟਾ ਕੇ ਹੋਸ਼ ਮੇਂ ਆਏ ਤੋ ਕਿਆ ਹੁਆ? CM ਚੰਨੀ ਨੇ ਕਿਹਾ ਕਿ ’ਕਿਸਾਨ ਅੰਦੋਲਨ ਆਜ਼ਾਦੀ ਤੋਂ ਬਾਅਦ ਸਭ ਤੋਂ ਵੱਡਾ ਸੰਘਰਸ਼ ਹੈ। BSF ਦੇ ਮੁੱਦੇ ‘ਤੇ ਬੋਲਦਿਆਂ ਸੀਐਮ ਚੰਨੀ ਨੇ ਕਿਹਾ ਕਿ ਇਹ ਵੀ ਇਕ ਗੰਭੀਰ ਮੁੱਦਾ ਹੈ ਜਿਸ ‘ਤੇ ਸਾਨੂੰ ਸਾਰਿਆਂ ਨੂੰ ਇੱਕਠੇ ਹੋਕੇ ਲੜਾਈ ਲੜਣੀ ਪਵੇਗੀ । ਉਨ੍ਹਾਂ ਨੇ ਪੰਜਾਬ ਦੇ ਲੋਕਾਂ ਕਿਸਾਨ ਸੰਯੁਕਤ ਮੋਰਚਾ ਨੂੰ ਅਪੀਲ ਕੀਤੀ ਕੀ ਇਸ ਲੜਾਈ ਵਿਚ ਸਾਰੇ ਇੱਕਠੇ ਹੋਣ।



