‘ਪੰਜਾਬੀਆਂ ਦੇ ਇਕ ਹੋਰ ਵੱਡੇ ਮਸਲੇ ਦਾ ਹੋਵੇਗਾ ਹੱਲ’, CM ਚੰਨੀ ਨੇ ਪੋਸਟਰ ਕੀਤਾ ਜਾਰੀ

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬੀਆਂ ਨੂੰ ਇਕ ਹੋਰ ਵੱਡਾ ਤੋਹਫਾ ਦੇਣ ਦੀ ਤਿਆਰੀ ਵਿਚ ਹਨ। ਇਸ ਲਈ ਉਨ੍ਹਾਂ ਨੇ ਇਕ ਪੋਸਟਰ…

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪੰਜਾਬੀਆਂ ਨੂੰ ਇਕ ਹੋਰ ਵੱਡਾ ਤੋਹਫਾ ਦੇਣ ਦੀ ਤਿਆਰੀ ਵਿਚ ਹਨ। ਇਸ ਲਈ ਉਨ੍ਹਾਂ ਨੇ ਇਕ ਪੋਸਟਰ ਜਾਰੀ ਕੀਤਾ ਹੈ। ਇਸ ਵਿਚ ਉਨ੍ਹਾਂ ਨੇ ਲਿਖਿਆ ਹੈ ਕਿ ਪੰਜਾਬੀਆਂ ਦੇ ਇਕ ਹੋਰ ਵੱਡੇ ਮਸਲੇ ਦਾ ਹੱਲ, 9 ਨਵੰਬਰ, 2021।

Also Read: ਬੇਅਦਬੀ ਮਾਮਲੇ ‘ਚ ਰਾਮ ਰਹੀਮ ਤੋਂ SIT ਦੀ ਪੁੱਛਗਿੱਛ ਖਤਮ, 25 ਪੁਲਿਸ ਅਧਿਕਾਰੀ ਪਹੁੰਚੇ ਸਨ ਰੋਹਤਕ

ਤੁਹਾਨੂੰ ਦੱਸ ਦਈਏ ਕਿ ਪੰਜਾਬ ਵਜ਼ਾਰਤ ਦੀ ਭਲਕੇ ਮੀਟਿੰਗ ਹੋਣ ਵਾਲੀ ਹੈ। ਇਸ ਦੌਰਾਨ ਪੰਜਾਬ ਨਾਲ ਸਬੰਧਿਤ ਵੱਡੇ ਫੈਸਲੇ ਲਏ ਜਾਣ ਦੀ ਆਸ ਹੈ। ਪੰਜਾਬ ਵਜ਼ਾਰਤ ਦੀ ਇਹ ਮੀਟਿੰਗ ਦੁਪਹਿਰ ਬਾਅਦ 3 ਵਜੇ ਹੋਣ ਵਾਲੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਮੁੱਖ ਮੰਤਰੀ ਨੇ ਪੰਜਾਬ ਵਾਸੀਆਂ ਨੂੰ ਬਿਜਲੀ ਤੇ ਪੈਟਰੋਲ ਡੀਜ਼ਲ ਉੱਤੇ ਸੌਗਾਤ ਦਿੱਤੀ ਸੀ। ਪੰਜਾਬ ਮੁੱਖ ਮੰਤਰੀ ਨੇ ਬਿਜਲੀ ਯੂਨਿਟ ਵਿਚ ਤਿੰਨ ਰੁਪਏ ਦੀ ਕਟੌਤੀ ਕੀਤੀ ਸੀ ਤੇ ਪੈਟਰੋਲ ਤੋਂ 10 ਰੁਪਏ ਦਾ ਵੈਟ ਘਟਾਇਆ ਸੀ।

Also Read: ਨਵਾਂਸ਼ਹਿਰ CIA ਦਫਤਰ ‘ਚ ਧਮਾਕਾ, ਸੀਨੀਅਰ ਅਧਿਕਾਰੀ ਮੌਕੇ ‘ਤੇ ਮੌਜੂਦ

Leave a Reply

Your email address will not be published. Required fields are marked *