ਚੰਡੀਗੜ੍ਹ- ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਸੂਬੇ ਦੇ ਰਾਜਪਾਲ ਨਾਲ ਮੁਲਾਕਾਤ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਪੰਜਾਬ ਰਾਜਪਾਲ ਨੂੰ ਵਿਧਾਨ ਸਭਾ ਵਿਚ ਪਾਸ ਕੀਤੇ ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਸਣੇ 12 ਬਿੱਲਾਂ ਉੱਤੇ ਜਲਦ ਕਾਰਵਾਈ ਕਰਨ ਦੀ ਅਪੀਲ ਕੀਤੀ।
Also Read: ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਖਤਮ, ਕਈ ਮੁੱਦਿਆਂ ‘ਤੇ ਹੋਈ ਚਰਚਾ
ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਰਾਜਪਾਲ ਨਾਲ ਮੁਲਾਕਾਤ ਕਰਕੇ ਪੰਜਾਬ ਵਿਧਾਨ ਸਭਾ ਵਲੋਂ ਪਾਸ ਬਿੱਲਾਂ ਨੂੰ ਛੇਤੀ ਅੱਗੇ ਭੇਜਣ ਦੀ ਅਪੀਲ ਕੀਤੀ ਹੈ, ਕਿਉਂਕਿ ਜਲਦੀ ਹੀ ਚੋਣਾਂ ਦੀ ਕਾਰਵਾਈ ਵੀ ਸ਼ੁਰੂ ਹੋਣ ਵਾਲੀ ਹੈ। ਇਸ ਦੌਰਾਨ ਮੁੱਖ ਮੰਤਰੀ ਨੇ ਦੱਸਿਆ ਕਿ ਕੰਸਟ੍ਰਕਸ਼ਨ, ਠੇਕੇ ਦੇ ਮੁਲਾਜ਼ਾਂ ਨੂੰ ਪੱਕੇ ਕਰਨ, ਨਰਸਰੀ, ਇੰਸਟੀਚਿਊਸ਼ਨ, ਕੰਟਰੇਕਟ ਫਾਰਮਿੰਗ, ਪੰਜਾਬ ਭਾਸ਼ਾ, ਪੰਜਾਬ ਰਾਈਟ ਟੂ ਬਿਜ਼ਨਸ, ਆਫੀਸ਼ੀਅਲ ਲੈਂਗੂਏਜ ਸਣੇ 12 ਬਿੱਲ ਰਾਜਪਾਲ ਨੂੰ ਸੌਂਪੇ ਗਏ ਹਨ।
Also Read: SGPC ਨੇ ਮੀਡੀਆ ਚੈਨਲਾਂ ਨੂੰ ਕੀਤੀ ਅਪੀਲ, ਬੇਅਦਬੀ ਵੀਡੀਓ ਦਾ ਨਾ ਕੀਤਾ ਜਾਵੇ ਵਾਰ-ਵਾਰ ਪ੍ਰਸਾਰਣ
ਇਸ ਦੌਰਾਨ ਲੁਧਿਆਣਾ ਕੋਰਟ ਬਲਾਸਟ ਸਬੰਧੀ ਸਵਾਲਾਂ ਦੇ ਜਵਾਬ ਦਿੰਦਿਆਂ ਚੰਨੀ ਨੇ ਕਿਹਾ ਕਿ ਅੱਜ ਸੁਰੱਖਿਆ ਏਜੰਸੀਆਂ ਨਾਲ ਮੀਟਿੰਗ ਹੋਣ ਜਾ ਰਹੀ ਹੈ ਤੇ ਇਸ ਤੋਂ ਬਾਅਦ ਹੀ ਕੋਈ ਫੈਸਲਾ ਲਿਆ ਜਾਵੇਗਾ। ਪੰਜਾਬ ਵਿਚ ਇਲੈਕਸ਼ਨ ਤੋਂ ਪਹਿਲਾਂ ਅਜਿਹਾਂ ਘਟਨਾਵਾਂ ਵੱਡੀ ਸਾਜ਼ਿਸ਼ ਤਹਿਤ ਹੋ ਰਹੀਆਂ ਹਨ। ਬੰਗਾਲ ਵਿਚ ਵੀ ਚੋਣਾਂ ਸਮੇਂ ਅਜਿਹਾ ਹੀ ਹੋਇਆ ਸੀ। ਇਹ ਸਿਰਫ ਪੰਜਾਬ ਨੂੰ ਡਿਸਟਰਬ ਕਰਨ ਦੀ ਇਕ ਚਾਲ ਹੈ।



