ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਐਂਟੀ ਡਰੱਗ ਦਿਵਸ ਤੇ ਸੂਬੇ ਦੇ ਲੋਕਾਂ ਨੂੰ ਸੰਦੇਸ਼ ਦਿੱਤਾ ਹੈ। ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਚੋਂ ਨਸ਼ਾ ਖਤਮ ਕਰਨ ਲਈ ਸਾਡਾ ਸਾਥ ਦਿਓ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸਾਡੀ ਨਸ਼ੇ ਖਿਲਾਫ ਛੇੜੀ ਜੰਗ ਲਗਾਤਾਰ ਜਾਰੀ ਹੈ। ਕੈਪਟਨ ਨੇ ਟਵੀਟ ਰਾਹੀ ਇਹ ਵੀ ਕਿਹਾ ਕਿ ਮੈ ਜੋ ਵੀ ਵਾਅਦਾ ਕੀਤਾ ਸੀ ਉਸ ਤੇ ਲਗਾਤਾਰ ਕੰਮ ਹੋ ਰਿਹਾ ਹੈ।
Good progress has been made in the #WarAgainstDrugs till now. With your active support, drugs will soon become a thing of the past. I stand committed in my resolve to put an end to the menace of drugs and will not rest until Punjab wins this war! #JungJaariHai #SayNoToDrugs pic.twitter.com/5YpvCBt7kq
— Capt.Amarinder Singh (@capt_amarinder) June 26, 2019
ਨਸ਼ਾ ਤਸਕਰਾਂ ਨੂੰ ਲੈਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਸੀਂ ਕਈ ਨਸ਼ਾ ਤਸਕਰ ਨੂੰ ਫੜ ਕੇ ਅੰਦਰ ਕੀਤੇ ਹਨ। ਜਿਕਰ-ਏ-ਖਾਸ ਹੈ ਕਿ ਸੂਬੇ ਭਰ ਚ ਆਏ ਦਿਨ ਕਿਸੇ ਨਾ ਕਿਸੇ ਨੌਜਵਾਨ ਦੀ ਨਸ਼ੇ ਦੇ ਕਾਰਨ ਮੌਤ ਹੋ ਰਹੀ ਹੈ। ਪਰ ਪੰਜਾਬ ਸਰਕਾਰ ਦਾ ਇਹ ਕਹਿਣਾ ਹੈ ਕਿ ਪੰਜਾਬ ਚ ਉਹਨਾਂ ਨੇ ਨਸ਼ੇ ਦੀ ਕਮਰ ਤੋੜ ਕੇ ਰੱਖ ਦਿੱਤੀ ਹੈ। ਪਰ ਬੀਤੇ ਦਿਨ ਨਸ਼ੇ ਦੇ ਕਾਰਨ 4 ਨੌਜਵਾਨਾਂ ਦੀ ਮੌਤ ਹੋਈ ਹੈ।
