ਪੰਜਾਬ ਦੇ ਸ਼ਹੀਦ ਹੋਏ 4 ਜਵਾਨਾਂ ਦੀ ਸ਼ਹਾਦਤ ਨੂੰ ਸੀਐਮ ਕੈਪਟਨ ਨੇ ਕੀਤਾ ਸਲਾਮ, ਨੌਕਰੀ ਤੇ ਮੁਆਵਜ਼ੇ ਦਾ ਐਲਾਨ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸੋਮਵਾਰ ਰਾਤ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਸੈਨਿਕਾਂ ਨਾਲ ਹੋਈ ਖੂਨੀ ਝੜਪ ਵਿਚ ਭਾਰਤ ਦੇ ਕੁੱਲ 20 ਜਵਾਨ ਸ਼ਹੀਦ ਹੋ ਗਏ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਸੋਮਵਾਰ ਰਾਤ ਲੱਦਾਖ ਦੀ ਗਲਵਾਨ ਘਾਟੀ ਵਿਚ ਚੀਨੀ ਸੈਨਿਕਾਂ ਨਾਲ ਹੋਈ ਖੂਨੀ ਝੜਪ ਵਿਚ ਭਾਰਤ ਦੇ ਕੁੱਲ 20 ਜਵਾਨ ਸ਼ਹੀਦ ਹੋ ਗਏ ਸਨ। ਇਨ੍ਹਾਂ 20 ਜਵਾਨਾਂ ਵਿਚ ਪੰਜਾਬ ਦੇ ਵੀ ਚਾਰ ਜਵਾਨ ਸ਼ਾਮਲ ਹਨ ਜਿਨ੍ਹਾਂ ਦੀ ਸ਼ਹਾਦਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਸਲਾਮ ਕੀਤਾ ਹੈ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।

ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਦੇ ਹੋਏ ਕਿਹਾ ਕਿ ”ਮੈ ਪੰਜਾਬ ਦੇ ਸ਼ਹੀਦ ਨਾਇਬ ਸੂਬੇਦਾਰ ਮਨਦੀਪ ਸਿੰਘ, ਸਤਨਾਮ ਸਿੰਘ ਅਤੇ ਸਿਪਾਹੀ ਗੁਰਬਿੰਦਰ ਸਿੰਘ ਤੇ ਗੁਰਤੇਜ਼ ਸਿੰਘ ਨੂੰ ਆਪਣੀ ਸ਼ਰਧਾਂਜਲੀ ਭੇਟ ਕਰਦਾ ਹਾਂ, ਜਿਨ੍ਹਾਂ ਨੇ ਚੀਨ ਨਾਲ ਲੱਦਾਖ ਵਿਚ ਆਪਣੀ ਜਾਨ ਕੁਰਬਾਨ ਕੀਤੀ। ਵਾਹਿਗੁਰੂ ਇਨ੍ਹਾਂ ਦੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਸੂਬਾ ਸਰਕਾਰ ਵੱਲੋਂ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ”।

ਦੱਸ ਦਈਏ ਕਿ ਪੰਜਾਬ ਰੈਜੀਮੈਂਟ ਦੇ ਸ਼ਹੀਦ ਹੋਣ ਵਾਲੇ ਜਵਾਨਾਂ ਵਿੱਚੋਂ ਦੋ ਜਵਾਨ ਮਾਨਸਾ ਅਤੇ ਸੰਗਰੂਰ ਨਾਲ ਸੰਬੰਧ ਰੱਖਦੇ ਹਨ। ਸ਼ਹੀਦ ਹੋਇਆ ਸਿਪਾਹੀ ਗੁਰਤੇਜ ਸਿੰਘ ਮਾਨਸਾ ਦੇ ਪਿੰਡ ਵੀਰੇਵਾਲਾ ਦਾ ਰਹਿਣਾ ਵਾਲਾ ਸੀ। ਉਹ ਪਿਛਲੇ ਸਾਲ ਹੀ ਸੈਨਾ ਵਿਚ ਭਰਤੀ ਹੋਇਆ ਸੀ। ਉੱਥੇ ਹੀ 3 ਮੀਡੀਅਮ ਰੈਜੀਮੈਂਟ ਦੇ ਸ਼ਹੀਦ ਜਵਾਨ ਗੁਰਵਿੰਦਰ ਸਿੰਘ ਸੰਗਰੂਰ ਦੇ ਪਿੰਡ ਤੋਲਵਾਲ ਦਾ ਵਾਸੀ ਸੀ। ਜਦਕਿ ਸ਼ਹੀਦ ਸਤਨਾਮ ਸਿੰਘ ਜਿਲ੍ਹਾ ਗੁਰਦਾਸਪੁਰ ਅਤੇ ਸ਼ਹੀਦ ਮਨਦੀਪ ਸਿੰਘ ਪਟਿਆਲਾ ਜਿਲ੍ਹੇ ਦਾ ਵਸਨੀਕ ਸੀ।

Leave a Reply

Your email address will not be published. Required fields are marked *