ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਦੇਸ਼ ’ਚ ਸਰਕਾਰਾਂ ਵੱਲੋਂ ਕੁੜੀਆਂ ਦੀ ਰੱਖਿਆ ਕਰਨ ਦੇ ਵੱਡੇ ਵੱਡੇ ਦਾਅਵੇ ਵਾਅਦੇ ਕੀਤੇ ਜਾਂਦੇ ਹਨ ਪਰ ਉਹਨਾਂ ਦੇ ਖਿਲਾਫ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਹੈਦਰਾਬਾਦ ਤੋਂ ਦੇਖਣ ਨੂੰ ਮਿਲਿਆ ਹੈ ਜਿੱਥੇ ਜਾਨਵਰਾਂ ਦਾ ਇਲਾਜ ਕਰਨ ਵਾਲੀ ਮਹਿਲਾ ਡਾਕਟਰ ਦੇ ਦਰਿੰਦਿਆਂ ਨੇ ਕਹਿਰ ਢਾਹਿਆ। ਉਸ ਮਹਿਲਾ ਡਾਕਟਰ ਦਾ ਸਿਰਫ ਇਹਨਾਂ ਹੀ ਕਸੂਰ ਸੀ ਕਿ ਇਕ ਔਰਤ ਸੀ। ਜਿਸ ਨੂੰ ਦਰਿੰਦਿਆ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਉੱਥੇ ਹੀ ਇਸ ਰੂਹ ਕੰਬਾਉ ਮਾਮਲੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਔਰਤਾਂ ਦੀ ਰਾਖੀ ਲਈ ਇਕ ਵੱਡਾ ਫੈਸਲਾ ਲਿਆ ਹੈ। ਦਸ ਦਈਏ ਕਿ ਪੰਜਾਬ ਸਰਕਾਰ ਨੇ ਔਰਤਾਂ ਦੀ ਰਾਖੀ ਦੇ ਲਈ ਪੀਸੀਆਰ ਟੀਮਾਂ ਨੂੰ ਤਾਇਨਾਤ ਕਰਨ ਦਾ ਵੱਡਾ ਫੈਸਲਾ ਲਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਇਸ ਪੀਸੀਆਰ ਦੀ ਟੀਮ ’ਚ ਇਕ ਮਹਿਲਾ ਮੁਲਾਜ਼ਮ ਨੂੰ ਵੀ ਤਾਇਨਾਤ ਕੀਤਾ ਗਿਆ ਹੈ। ਪੰਜਾਬ ਸਰਕਾਰ ਦੇ ਆਦੇਸ਼ਾਂ ਤੋਂ ਬਾਅਦ ਪਹਿਲਾਂ ਇਹ ਟੀਮਾਂ ਬਠਿੰਡਾ ਪਟਿਆਲਾ ਤੇ ਮੁਹਾਲੀ ਚ ਤਾਇਨਾਤ ਕੀਤੀ ਜਾਣੀਆਂ ਹਨ।
ਇਸ ਤੋਂ ਇਲਾਵਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਡੀਜੀਪੀ ਦਿਨਕਰ ਗੁਪਤਾ ਨੂੰ ਹੁਕਮ ਦਿੱਤੇ ਹਨ ਕਿ ਉਹ ਪੀਸੀਆਰ ਦੀ ਟੀਮ ਨੂੰ ਸੂਬੇ ਭਰ ਚ ਜਲਦ ਤੋਂ ਜਲਦ ਤਾਇਨਾਤ ਕਰਨ। ਤਾਂ ਜੋ ਇਸ ਮੰਦਭਾਗੀ ਘਟਨਾ ਤੋਂ ਬੱਚਿਆ ਜਾ ਸਕੇ। ਕਾਬਿਲੇਗੌਰ ਹੈ ਕਿ ਤਾਇਨਾਤ ਕੀਤੀ ਗਈ ਇਸ ਪੀਸੀਆਰ ਟੀਮ ਤੋਂ ਮਹਿਲਾ 100, 112 ਤੇ 181 ਤੇ ਕਾਲ ਕਰਕੇ ਇਹਨਾਂ ਤੋਂ ਮਦਦ ਲੈ ਸਕਦੀ ਹੈ। ਉੱਥੇ ਹੀ ਮਹਿਲਾ ਦੀ ਸੁਰੱਖਿਆ ਨਾਲ ਘਰ ਪਹੁੰਚਾਉਣ ਦੀ ਸਾਰੀ ਜਿੰਮ੍ਹਵਾਰੀ ਪੀਸੀਆਰ ਟੀਮ ਦੀ ਹੋਵੇਗੀ। ਜਿਕਰ-ਏ-ਖਾਸ ਹੈ ਕਿ ਹੈਦਰਾਬਾਦ ਚ ਹੋਏ ਇਸ ਤਰ੍ਹਾਂ ਦੇ ਦਿਲ ਕੰਬਾਉ ਹਾਦਸੇ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਇਹ ਵੱਡਾ ਫੈਸਲਾ ਲਿਆ ਹੈ।


