ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਮਰਹੂਮ ਸੀਐੱਮ ਬੇਅੰਤ ਸਿੰਘ ਦੇ ਕਤਲ ਚ ਸ਼ਾਮਲ ਬਲਵੰਤ ਸਿੰਘ ਰਾਜੋਆਣਾ ਨੂੰ ਰਾਹਤ ਮਿਲ ਗਈ ਹੈ। ਪਰ ਇਸ ਤੋਂ ਬਾਅਦ ਕਾਂਗਰਸ ਪਾਰਟੀ ਦੋਫਾੜ ਹੋ ਗਈ ਹੈ। ਦਸ ਦਈਏ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਮਿਲੀ ਰਾਹਤ ਤੇ ਸੀਐੱਮ ਕੈਪਟਨ ਨੇ ਕਿਹਾ ਕਿ ਉਹ ਹਮੇਸ਼ਾਂ ਤੋਂ ਹੀ ਫਾਂਸੀ ਦੀ ਸਜ਼ਾਂ ਦੇ ਖਿਲਾਫ ਹੈ।
ਉਹਨਾਂ ਨੇ ਹੀ ਰਾਜੋਆਣਾ ਸਮੇਤ 17 ਟਾਡਾ ਕੈਦੀਆਂ ਦੀ ਲਿਸਟ ਕੇਂਦਰ ਸਰਕਾਰ ਨੂੰ ਭੇਜੀ ਸੀ। ਉੱਥੇ ਹੀ ਦੂਜੇ ਪਾਸੇ ਸਰਕਾਰ ਦੇ ਇਸ ਫੈਸਲੇ ਤੇ ਲੁਧਿਆਣਾ ਦੇ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਨੇ ਵਿਰੋਧ ਕੀਤਾ ਹੈ।
ਉਹਨਾਂ ਨੇ ਕਾਂਗਰਸ ਦੀ ਇਕਮਤ ਨਹੀਂ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਫੈਸਲਾ ਪੰਜਾਬ ਦੀ ਸ਼ਾਤੀ ਨੂੰ ਭੰਗ ਕਰਨ ਵਾਲਾ ਹੈ। ਦੋਸ਼ਿਆ ਨਾਲ ਕੀਤੀ ਜਾਣ ਵਾਲੀ ਹਮਦਰਦੀ ਕਿਸੇ ਕੀਮਤ ਤੇ ਜਾਇਜ਼ ਨਹੀਂ ਹੈ।
ਰਵਨੀਤ ਬਿੱਟੂ ਨੇ ਇਹ ਵੀ ਕਿਹਾ ਉਹਨਾਂ ਨੂੰ ਇਸ ਫੈਸਲੇ ਤੇ ਕਾਫੀ ਦੁਖ ਹੋਇਆ ਹੈ। ਨਾਲ ਹੀ ਉਹ ਇਸ ਫੈਸਲੇ ਤੇ ਡਟ ਕੇ ਵਿਰੋਧ ਕਰਣਗੇ।



