ਲੌਗੋਵਾਲ ਵੈਨ ਹਾਦਸਾ : 4 ਬੱਚਿਆਂ ਦੀ ਜਾਨ ਬਚਾਉਣ ਵਾਲੀ ਬਹਾਦਰ ਲੜਕੀ ਨੂੰ ਕੈਪਟਨ ਦਾ ਸਲਾਮ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਸੰਗਰੂਰ ਦੇ ਲੌਂਗੋਵਾਲ ਦੇ ਵਿਚ ਬੀਤੇ ਸ਼ਨਿੱਚਰਵਾਰ ਨੂੰ ਇਕ ਭਿਆਨਕ ਹਾਦਸਾ ਵਾਪਰ ਗਿਆ ਸੀ। ਦਰਅਸਲ ਸਕੂਲ ਤੋਂ ਬੱਚਿਆਂ ਨੂੰ ਵਾਪਸ ਲਿਆ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼ : ਸੰਗਰੂਰ ਦੇ ਲੌਂਗੋਵਾਲ ਦੇ ਵਿਚ ਬੀਤੇ ਸ਼ਨਿੱਚਰਵਾਰ ਨੂੰ ਇਕ ਭਿਆਨਕ ਹਾਦਸਾ ਵਾਪਰ ਗਿਆ ਸੀ। ਦਰਅਸਲ ਸਕੂਲ ਤੋਂ ਬੱਚਿਆਂ ਨੂੰ ਵਾਪਸ ਲਿਆ ਰਹੀ ਸਕੂਲ ਵੈਨ ਵਿਚ ਅੱਗ ਲੱਗ ਸੀ ਜਿਸ ਕਰਕੇ ਉਸ ਵਿਚ ਸਵਾਰ 12 ਬੱਚਿਆਂ ‘ਚੋਂ ਚਾਰ ਬੱਚੇ ਜਿਊਂਦੇ ਹੀ ਸੜ ਗਏ ਸਨ ਅਤੇ ਬਾਕੀ 8 ਬੱਚਿਆਂ ਨੂੰ ਬਚਾ ਲਿਆ ਗਿਆ ਸੀ ਪਰ ਇਨ੍ਹਾਂ ਅੱਠਾਂ ਵਿਚੋਂ ਵੀ 4 ਬੱਚੇ ਉਸੇ ਵੈਨ ਵਿਚ ਸਵਾਰ ਇਕ 14 ਸਾਲਾਂ ਲੜਕੀ ਅਮਨਦੀਪ ਕੌਰ ਦੀ ਬਹਾਦਰੀ ਨਾਲ ਬਚਾਏ ਗਏ ਅਤੇ ਜਿਸ ਦੀ ਬਹਾਦਰੀ ਨੂੰ ਹੁਣ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਲਾਮ ਕੀਤਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਇਹ 14 ਸਾਲਾਂ ਦੀ ਬਹਾਦਰ ਧੀ ਅਮਨਦੀਪ ਕੌਰ ਨੂੰ ਮੇਰਾ ਸਾਲਾਮ ਅਤੇ ਸ਼ਾਬਾਸ਼ੀ ਜਿਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਸੰਗਰੂਰ ਵਿਖੇ ਸਕੂਲ ਵੈਨ ਨੂੰ ਲੱਗੀ ਅੱਗ ਵਿਚ ਕੁੱਦ ਕੇ 4 ਬੱਚਿਆਂ ਦੀ ਜਾਨ ਬਚਾਈ। ਉਨ੍ਹਾਂ ਅੱਗੇ ਕਿਹਾ ਕਿ ਅਮਨਦੀਪ ਮੈਨੂੰ ਤੁਹਾਡੇ ਉੱਤੇ ਮਾਣ ਹੈ ਅਤੇ ਜਲਦ ਤੁਹਾਨੂੰ ਮਿਲ ਕੇ ਤੁਹਾਡੇ ਇਸ ਨੇਕ ਕੰਮ ਲਈ ਸ਼ਾਬਾਸ਼ੀ ਦੇਵਾਂਗਾ।

ਕਿਵੇਂ ਬਚਾਈ ਸੀ ਜਾਨ

ਅਮਨਦੀਪ ਕੌਰ ਨੇ ਦੱਸਿਆ ਹੈ ਕਿ ਜਦੋਂ ਉਹ ਸਕੂਲ ਤੋਂ ਵੈਨ ਵਿਚ ਬੈਠੇ ਸੀ ਤਾਂ ਉਸ ‘ਚੋਂ ਬਹੁਤ ਬਦਬੂ ਆ ਰਹੀ ਸੀ ਜਿਸ ਬਾਰੇ ਉਸ ਨੇ ਆਪਣੀ ਸਾਥੀ ਵਿਦਿਆਰਥਣ ਨੂੰ ਵੀ ਦੱਸਿਆ। ਇਸ ਤੋਂ ਬਾਅਦ ਜਦੋਂ ਉਹ ਸਕੂਲ ਤੋਂ ਨਿਕਲ ਗਏ ਤਾਂ ਵੈਨ ਕਾਫ਼ੀ ਖੜਕਾ ਕਰ ਰਹੀ ਸੀ ਅਤੇ ਉਦੋਂ ਹੀ ਉਸ ਨੂੰ ਅੱਗ ਲੱਗ ਗਈ ਜਿਸ ਦੇ ਬਾਰੇ ਪਿੱਛੇ ਟਰੈਕਟਰ ਉੱਤੇ ਆ ਰਹੇ ਰਾਹਗੀਰਾ ਨੇ ਵੀ ਦੱਸਣ ਦੀ ਕੌਸ਼ਿਸ਼ ਕੀਤੀ ਪਰ ਉਨ੍ਹਾਂ ਦੀ ਅਵਾਜ ਡਰਾਇਵਰ ਨੂੰ ਸੁਣਾਈ ਨਹੀਂ ਦਿੱਤੀ ਪਰ ਖੜਕਾ ਜਿਆਦਾ ਵੱਧਣ ਤੋਂ ਬਾਅਦ ਜਦੋਂ ਡਰਾਇਵਰ ਨੇ ਬਾਹਰ ਉੱਤਰ ਕੇ ਵੇਖਿਆ ਤਾਂ ਵੈਨ ਨੂੰ ਅੱਗ ਲੱਗ ਚੁੱਕੀ ਸੀ। ਅੱਗ ਲੱਗਣ ਤੋਂ ਬਾਅਦ ਅਮਨਦੀਪ ਨੇ ਤਾਕੀਆਂ ਖੋਲ੍ਹਣ ਦੀ ਕੌਸ਼ਿਸ਼ ਕੀਤੀ ਪਰ ਉਹ ਨਾ ਖੁਲ੍ਹੀਆਂ ਜਿਸ ਤੋਂ ਬਾਅਦ ਉਸ ਨੇ ਉੱਥੇ ਪਈ ਕਿਸੇ ਚੀਜ ਨਾਲ ਸ਼ੀਸ਼ਾ ਭੰਨਿਆ ਅਤੇ ਪਹਿਲਾ ਖੁਦ ਬਾਹਰ ਆਈ ਫਿਰ ਆਪਣੇ ਚਾਰ ਸਾਥੀਆਂ ਨੂੰ ਬਾਹਰ ਕੱਢਿਆ। ਅਮਨਦੀਪ ਅਨੁਸਾਰ ਉਹ ਅੱਗੇ ਬੈਠੇ ਬੱਚਿਆਂ ਨੂੰ ਵੀ ਬਾਹਰ ਕੱਢਣ ਲਈ ਜਾ ਰਹੀ ਸੀ ਪਰ ਇੰਨੇ ਨੂੰ ਅੱਗ ਜਿਆਦਾ ਫੈਲ ਗਈ ਅਤੇ 4 ਬੱਚੇ ਵਿਚ ਵੀ ਸੜ ਗਏ।

https://www.facebook.com/LivingIndiaNewschannel/videos/2248971312064861/

Leave a Reply

Your email address will not be published. Required fields are marked *