ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਚ ਕਾਂਗਰਸ ਦੀ ਜਿੱਤ ਤੋਂ ਬਾਅਦ ਪ੍ਰੈਸ ਕਾਨਫਰੰਸ ਕੀਤੀ। ਇਸ ਦੌਰਾਨ ਉਹਨਾਂ ਨੇ ਪੰਜਾਬ ਦੀ ਜਨਤਾ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਨੂੰ ਜਿੱਤ ਦਿਲਵਾਈ। ਨਾਲ ਹੀ ਉਹਨਾਂ ਨੇ ਸੁਨੀਲ ਜਾਖੜ ਦੀ ਹਾਰ ਦਾ ਅਫਸੋਸ ਵੀ ਜਤਾਇਆ। ਨਾਲ ਹੀ ਉਹਨਾਂ ਨੇ ਸੁਨੀਲ ਜਾਖੜ ਨੂੰ ਲੈਕੇ ਕਿਹਾ ਕਿ ਉਹਨਾਂ ਨੇ ਗੁਰਦਾਸਪੁਰ ਦੇ ਵਿਕਾਸ ‘ਚ ਕਈ ਵੱਡੇ ਕੰਮ ਕੀਤੇ ਹਨ।
https://www.facebook.com/LivingIndiaNewschannel/videos/313333996283705/
ਕੈਪਟਨ ਨੇ ਆਪਣੀ ਗੱਲ ਜਾਰੀ ਰੱਖਦੇ ਹੋਏ ਕਿਹਾ ਕਿ ਹੁਸ਼ਿਆਰਪੁਰ ਹਮੇਸ਼ਾ ਹੀ ਇਕ ਕਮਜੋਰ ਸੀਟ ਰਹੀ ਹੈ। ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਜਿੱਥੇ ਹਾਰ ਹੋਈ ਉੱਥੇ ਮੰਥਨ ਕੀਤਾ ਜਾਵੇਗਾ। ਸੀਐੱਮ ਕੈਪਟਨ ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਪਿਛਲੇ 20 ਸਾਲਾਂ ਤੋਂ EVM ਤੇ ਸਵਾਲ ਚੁੱਕ ਰਿਹਾ ਹਾਂ। ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਲੈਕੇ ਕਿਹਾ ਕਿ ਨਵਜੋਤ ਸਿੱਧੂ ਦਾ ਬਿਆਨ ਹਾਰ ਦਾ ਕਾਰਨ ਹੈ। ਸਿੱਧੂ ਤੇ ਸ਼ਬਦੀ ਹਮਲਾ ਕਰਦੇ ਹੋਏ ਕਿਹਾ ਕਿ ਸਾਡੇ ਜਵਾਨਾਂ ਨੂੰ ਮਾਰਨ ਦਾ ਆਦੇਸ਼ ਦੇਣ ਵਾਲੀਆਂ ਨੂੰ ਜੱਫੀ ਪਾਉਣਾ ਗਲਤ ਹੈ। ਇਸ ਤੋਂ ਇਲਾਵਾ ਉਨਾਂ ਨੇ ਇਹ ਵੀ ਕਿਹਾ ਕਿ ਪਾਕਿਸਾਤਨ ਆਰਮੀ ਚੀਫ ਦੇ ਨਾਲ ਦੋਸਤੀ ਹਿੰਦੂਸਤਾਨ ਬਰਦਾਸ਼ਤ ਨਹੀਂ ਕਰੇੇਂਗਾ।
