ਸ਼੍ਰੀਨਗਰ- ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅੱਜ ਦਾ ਦਿਨ ਬਹੁਤ ਵੱਡਾ ਹੈ। ਦੇਸ਼ ਦੀਆਂ 3 ਲੋਕ ਸਭਾ ਅਤੇ 29 ਵਿਧਾਨ ਸਭਾ ਸੀਟਾਂ ਲਈ 30 ਅਕਤੂਬਰ ਨੂੰ ਵੋਟਿੰਗ ਹੋਈ ਸੀ। ਹੁਣ ਅੱਜ ਉਸੇ ਜ਼ਿਮਨੀ ਚੋਣ ਦੇ ਨਤੀਜੇ ਆ ਰਹੇ ਹਨ।
Also Read: ਵਾਰਿਸ ਭਰਾਵਾਂ ਨੇ ਕੀਤੀ ਕਿਸਾਨ ਮੋਰਚੇ ‘ਚ ਸ਼ਮੂਲੀਅਤ, ਵਧਾਇਆ ਅੰਦੋਲਨ ਦਾ ਜੋਸ਼
ਹਿਮਾਚਲ ‘ਚ ਕਾਂਗਰਸ ਨੇ ਕੀਤਾ ਕਲੀਨ ਸਵੀਪ
ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਨੇ ਬੀਜੇਪੀ ਨੂੰ ਵੱਡਾ ਝਟਕਾ ਦਿੱਤਾ ਹੈ। ਉੱਥੇ ਹੀ ਮੰਡੀ ਲੋਕ ਸਭਾ ਸੀਟ ਦੀ ਉਪ ਚੋਣ ‘ਚ ਕਾਂਗਰਸ ਦੀ ਪ੍ਰਤਿਭਾ ਸਿੰਘ ਨੇ ਭਾਜਪਾ ਦੇ ਕੌਸ਼ਲ ਠਾਕੁਰ ਨੂੰ ਹਰਾਇਆ। ਹਿਮਾਚਲ ਦੀਆਂ ਤਿੰਨ ਵਿਧਾਨ ਸਭਾ ਸੀਟਾਂ ਲਈ ਵੀ ਚੋਣਾਂ ਹੋਈਆਂ। ਉਨ੍ਹਾਂ ‘ਤੇ ਵੀ ਕਾਂਗਰਸ ਜਿੱਤ ਗਈ। ਪ੍ਰਤਿਭਾ ਸਿੰਘ 8,766 ਵੋਟਾਂ ਨਾਲ ਜੇਤੂ ਰਹੀ। ਪਿਛਲੀਆਂ ਚੋਣਾਂ ਵਿੱਚ ਭਾਜਪਾ ਨੇ ਇਹ ਸੀਟ 3.89 ਲੱਖ ਵੋਟਾਂ ਨਾਲ ਜਿੱਤੀ ਸੀ। ਭਾਜਪਾ ਸੰਸਦ ਰਾਮ ਸਵਰੂਪ ਦੀ ਮੌਤ ਤੋਂ ਬਾਅਦ ਇਸ ਸੀਟ ‘ਤੇ ਉਪ ਚੋਣ ਹੋਈ ਹੈ।
Also Read: ਸਿੱਧੂ-ਚੰਨੀ ਦੀ ਕੇਦਾਰਨਾਥ ਯਾਤਰਾ ‘ਤੇ ਜਾਖੜ ਦਾ ਸ਼ਬਦੀ ਹਮਲਾ, ਕਿਹਾ-‘ਮੈਂ ਪੀਰ ਮਨਾਵਨ ਚੱਲੀ ਆਂ’
ਮੰਡੀ ਲੋਕ ਸਭਾ ਸੀਟ ‘ਤੇ ਕਾਂਗਰਸ ਜਿੱਤ ਵੱਲ
ਜ਼ਿਮਨੀ ਚੋਣ ‘ਚ ਹਿਮਾਚਲ ਦੀ ਮੰਡੀ ਲੋਕ ਸਭਾ ਸੀਟ ਭਾਜਪਾ ਤੋਂ ਕਾਂਗਰਸ ਦੇ ਹੱਥਾਂ ‘ਚ ਜਾਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਬਿਹਾਰ ਦੀ ਤਾਰਾਪੁਰ ਸੀਟ, ਜੋ ਜੇਡੀਯੂ ਦੇ ਖਾਤੇ ਵਿੱਚ ਹੈ, ਹੁਣ ਆਰਜੇਡੀ ਦੇ ਖਾਤੇ ਵਿੱਚ ਜਾਂਦੀ ਨਜ਼ਰ ਆ ਰਹੀ ਹੈ।
ਦੱਸ ਦਈਏ ਕਿ ਦੇਸ਼ ਦੀਆਂ 3 ਲੋਕ ਸਭਾ ਅਤੇ 30 ਵਿਧਾਨ ਸਭਾ ਸੀਟਾਂ ‘ਤੇ ਹੋਈਆਂ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ ਆਉਣਗੇ। ਇਸ ਸਬੰਧੀ ਵੋਟਾਂ ਦੀ ਗਿਣਤੀ ਦੀ ਜਾਰੀ ਹੈ। 30 ਅਕਤੂਬਰ ਨੂੰ 3 ਲੋਕ ਸਭਾ ਸੀਟਾਂ ‘ਤੇ ਵੋਟਾਂ ਪਈਆਂ ਸਨ। ਇਸ ਵਿੱਚ ਦਾਦਰਾ ਅਤੇ ਨਗਰ ਹਵੇਲੀ, ਹਿਮਾਚਲ ਪ੍ਰਦੇਸ਼ ਦੀ ਮੰਡੀ ਅਤੇ ਮੱਧ ਪ੍ਰਦੇਸ਼ ਦਾ ਖੰਡਵਾ ਸ਼ਾਮਲ ਸੀ।
Also Read: ਸੁਖਬੀਰ ਬਾਦਲ ਨੇ ਘੇਰੇ ਚੰਨੀ-ਸਿੱਧੂ, ਕਿਹਾ- ‘ਕੌਮ ਨਾਲ ਖੜ੍ਹੇ ਹੋ ਜਾਂ ਗਾਂਧੀ ਪਰਿਵਾਰ ਨਾਲ’
ਇਸ ਤੋਂ ਇਲਾਵਾ ਜਿਨ੍ਹਾਂ 29 ਵਿਧਾਨ ਸਭਾ ਸੀਟਾਂ ‘ਤੇ ਵੋਟਾਂ ਪਈਆਂ, ਉਨ੍ਹਾਂ ‘ਚ ਅਸਾਮ ਦੀਆਂ ਪੰਜ, ਬੰਗਾਲ ਦੀਆਂ ਚਾਰ, ਮੱਧ ਪ੍ਰਦੇਸ਼, ਮੇਘਾਲਿਆ ਅਤੇ ਹਿਮਾਚਲ ਦੀਆਂ ਤਿੰਨ-ਤਿੰਨ, ਰਾਜਸਥਾਨ, ਬਿਹਾਰ ਅਤੇ ਕਰਨਾਟਕ ਦੀਆਂ ਦੋ-ਦੋ, ਆਂਧਰਾ ਪ੍ਰਦੇਸ਼, ਹਰਿਆਣਾ, ਮਹਾਰਾਸ਼ਟਰ, ਮਿਜ਼ੋਰਮ ਅਤੇ ਤੇਲੰਗਾਨਾ। ਹਰ ਸੀਟ ਸ਼ਾਮਲ ਹੈ।



