ਬੰਗਲਾਦੇਸ਼ ‘ਚ ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਵਿਚਾਲੇ ਝੜਪ, 200 ਜ਼ਖ਼ਮੀ

ਬੰਗਲਾਦੇਸ਼: ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼ (Bangladesh) ਵਿੱਚ ਰਾਜਸ਼ਾਹੀ ਸ਼ਹਿਰ ਦੇ ਬਿਨੋਦਪੁਰ ਗੇਟ ਇਲਾਕੇ ਵਿੱਚ ਰਾਜਸ਼ਾਹੀ ਯੂਨੀਵਰਸਿਟੀ (ਆਰਯੂ) ਦੇ ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਵਿਚਾਲੇ ਝੜਪ…

ਬੰਗਲਾਦੇਸ਼: ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼ (Bangladesh) ਵਿੱਚ ਰਾਜਸ਼ਾਹੀ ਸ਼ਹਿਰ ਦੇ ਬਿਨੋਦਪੁਰ ਗੇਟ ਇਲਾਕੇ ਵਿੱਚ ਰਾਜਸ਼ਾਹੀ ਯੂਨੀਵਰਸਿਟੀ (ਆਰਯੂ) ਦੇ ਵਿਦਿਆਰਥੀਆਂ ਅਤੇ ਸਥਾਨਕ ਲੋਕਾਂ ਵਿਚਾਲੇ ਝੜਪ ਵਿੱਚ ਘੱਟੋ-ਘੱਟ 200 ਲੋਕ ਜ਼ਖ਼ਮੀ ਹੋ ਗਏ। ਝੜਪ ਦੌਰਾਨ ਪੁਲਿਸ ਬਾਕਸ ਸਮੇਤ ਘੱਟੋ-ਘੱਟ 25 ਤੋਂ 30 ਦੁਕਾਨਾਂ ਨੂੰ ਅੱਗ ਲਗਾ ਦਿੱਤੀ ਗਈ।

ਵਿਦਿਆਰਥੀ ਦੀ ਬੱਸ ਮੁਲਾਜ਼ਮਾਂ ਨਾਲ ਹੋਈ ਸੀ ਬਹਿਸ 

ਬਾਰਡਰ ਗਾਰਡ ਬੰਗਲਾਦੇਸ਼ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਐਤਵਾਰ ਅਤੇ ਸੋਮਵਾਰ ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਅਤੇ ਯੂਨੀਵਰਸਿਟੀ ਦੀਆਂ ਕਲਾਸਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ।ਸ਼ਾਮ 6 ਵਜੇ ਦੇ ਕਰੀਬ ਯੂਨੀਵਰਸਿਟੀ ਦੇ ਇੱਕ ਵਿਦਿਆਰਥੀ ਦੀ ਬੱਸ ਵਿੱਚ ਬੈਠਣ  ਨੂੰ ਲੈ ਕੇ ਬੱਸ ਮੁਲਾਜ਼ਮਾਂ ਨਾਲ ਬਹਿਸ ਹੋ ਗਈ।

200 ਲੋਕ ਹੋਏ ਜ਼ਖ਼ਮੀ 

ਚਸ਼ਮਦੀਦਾਂ ਨੇ ਦੱਸਿਆ ਕਿ ਸੋਸ਼ਲ ਵਰਕ ਵਿਭਾਗ ਦਾ ਵਿਦਿਆਰਥੀ ਆਕਾਸ਼ ਸ਼ਨੀਵਾਰ ਸ਼ਾਮ ਬੋਗੂੜਾ ਤੋਂ ਬੱਸ ਰਾਹੀਂ ਰਾਜਸ਼ਾਹੀ ਆਇਆ ਸੀ। ਬੱਸ ਵਿੱਚ ਬੈਠਣ ਨੂੰ ਲੈ ਕੇ ਬੱਸ ਦੇ ਡਰਾਈਵਰ ਅਤੇ ਸੁਪਰਵਾਈਜ਼ਰ ਨਾਲ ਉਸ ਦੀ ਬਹਿਸ ਹੋ ਗਈ। ਇਸ ਦੌਰਾਨ ਯੂਨੀਵਰਸਿਟੀ ਦੇ ਬਿਨੋਦਪੁਰ ਗੇਟ ਇਲਾਕੇ ਵਿੱਚ ਬੱਸ ਅਸਿਸਟੈਂਟ ਅਤੇ ਆਕਾਸ਼ ਦਾ ਫਿਰ ਝਗੜਾ ਹੋ ਗਿਆ।

ਇਹ ਵੀ ਪੜ੍ਹੋ:ਬਾਬਾ ਵੇਂਗਾ ਦੀਆਂ ਦਿਲ ਨੂੰ ਦਹਿਲਾਉਣ ਵਾਲੀਆਂ ਭਵਿੱਖਬਾਣੀਆਂ

Leave a Reply

Your email address will not be published. Required fields are marked *