National News : ਪਹਿਲਾਂ ਆਈਸ ਕ੍ਰੀਮ ਵਿਚੋਂ ਕੱਟੀ ਹੋਈ ਉਂਗਲੀ, ਫਿਰ ਪੀਜ਼ਾ ਵਿਚੋਂ ਕੋਕਰੋਚ ਮਿਲਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਹੁਣ ਦਾ ਮਾਮਲਾ ਤੁਹਾਨੂੰ ਮੁੜ ਹੈਰਾਨ ਕਰ ਦੇਵੇਗਾ। ਇਹ ਖਬਰ ਸੁਣ ਚਿਪਸ ਖਾਣ ਦੇ ਸ਼ੌਕੀਨਾਂ ਨੂੰ ਝਟਕਾ ਲੱਗੇਗਾ। ਦਰਅਸਲ, ਪੈਕੇਟ ਬੰਦ ਚਿਪਸ ਵਿਚੋਂ ਮਰਿਆ ਡੱਡੂ ਨਿਕਲਿਆ ਹੈ। ਇਸ ਘਟਨਾ ਨੇ ਸਿਹਤ ਵਿਭਾਗ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ ਹੈ। ਮਾਮਲਾ ਗੁਜਰਾਤ ਦੇ ਜਾਮਨਗਰ ਦਾ ਹੈ। ਇੱਥੇ ਆਲੂ ਦੇ ਚਿਪਸ ਦੇ ਇਕ ਪੈਕੇਟ ’ਚ ਮਰਿਆ ਹੋਇਆ ਡੱਡੂ ਮਿਲਿਆ ਹੈ। ਜਾਮਨਗਰ ਨਗਰ ਨਿਗਮ ਨੇ ਜਾਂਚ ਦੇ ਹੁਕਮ ਦਿੱਤੇ ਹਨ।
ਦੱਸ ਦੇਈਏ ਕਿ ਮੁੰਬਈ ਦੀ ਰਹਿਣ ਵਾਲੀ ਇਕ ਔਰਤ ਵਲੋਂ ਆਨਲਾਈਨ ਆਰਡਰ ਕੀਤੀ ਗਈ ਆਈਸਕ੍ਰੀਮ ’ਚ ਮਨੁੱਖੀ ਉਂਗਲ ਦਾ ਇਕ ਟੁਕੜਾ ਮਿਲਣ ਦੇ ਦਾਅਵੇ ਦੇ ਕੁਝ ਦਿਨਾਂ ਬਾਅਦ ਇਹ ਸ਼ਿਕਾਇਤ ਆਈ ਹੈ।
ਜਾਮਨਗਰ ਨਗਰ ਨਿਗਮ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੇ ਹਿੱਸੇ ਵਜੋਂ ਆਲੂ ਦੇ ਚਿਪਸ ਦੇ ਪੈਕੇਟਾਂ ਦੇ ਉਤਪਾਦਨ ਬੈਚ ਦੇ ਨਮੂਨੇ ਲਏ ਜਾਣਗੇ। ਫੂਡ ਸੇਫਟੀ ਅਫ਼ਸਰ ਡੀਬੀ ਪਰਮਾਰ ਨੇ ਦੱਸਿਆ ਕਿ ਜੈਸਮੀਨ ਪਟੇਲ ਨਾਂ ਦੀ ਇਕ ਮੁਟਿਆਰ ਨੇ ਸਾਨੂੰ ਦੱਸਿਆ ਸੀ ਕਿ ਬਾਲਾਜੀ ਵੇਫਰਜ਼ ਵਲੋਂ ਬਣਾਏ ਗਏ ਕ੍ਰੈਂਚੈਕਸ ਦੇ ਇਕ ਪੈਕੇਟ ’ਚ ਇਕ ਮਰਿਆ ਹੋਇਆ ਡੱਡੂ ਮਿਲਿਆ ਹੈ। ਅਸੀਂ ਬੀਤੀ ਰਾਤ ਉਸ ਦੁਕਾਨ ’ਤੇ ਗਏ ਜਿੱਥੋਂ ਇਹ ਖਰੀਦਿਆ ਗਿਆ ਸੀ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਅਸਲ ’ਚ ਇਕ ਮਰਿਆ ਹੋਇਆ ਡੱਡੂ ਸੀ, ਜੋ ਸੜੀ ਹੋਈ ਹਾਲਤ ਵਿਚ ਸੀ।
ਇਸ ਸਬੰਧੀ ਪੁਸ਼ਕਰ ਧਾਮ ਸੁਸਾਇਟੀ ਦੀ ਵਸਨੀਕ ਪਟੇਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ 4 ਸਾਲਾ ਭਤੀਜੀ ਨੇ ਮੰਗਲਵਾਰ ਸ਼ਾਮ ਨੂੰ ਨੇੜੇ ਦੀ ਇਕ ਦੁਕਾਨ ਤੋਂ ਪੈਕੇਟ ਖਰੀਦਿਆ ਸੀ। ਉਨ੍ਹਾਂ ਕਿਹਾ ਕਿ ਡੱਡੂ ਵੇਖਣ ਤੋਂ ਪਹਿਲਾਂ ਉਸ ਨੇ ਅਤੇ ਉਸ ਦੀ ਬੱਚੀ ਨੇ ਕੁਝ ਆਲੂ ਦੇ ਚਿਪਸ ਖਾ ਲਏ ਸਨ। ਅਧਿਕਾਰੀ ਨੇ ਕਿਹਾ ਕਿ ਜੈਸਮੀਨ ਨੇ ਸਾਨੂੰ ਦੱਸਿਆ ਕਿ ਭਤੀਜੀ ਨੇ ਡੱਡੂ ਵੇਖ ਪੈਕੇਟ ਨੂੰ ਸੁੱਟ ਦਿੱਤਾ, ਜਦੋਂ ਉਸ ਨੇ ਮੈਨੂੰ ਬੋਲਿਆ ਤਾਂ ਭਰੋਸਾ ਨਹੀਂ ਹੋਇਆ ਪਰ ਮੈਂ ਮਰੇ ਹੋਏ ਡੱਡੂ ਨੂੰ ਵੇਖ ਕੇ ਹੈਰਾਨ ਰਹਿ ਗਈ ਸੀ। ਜਦੋਂ ਬਾਲਾਜੀ ਵੇਫਰਜ਼ ਦੇ ਡਿਸਟ੍ਰੀਬਿਊਟਰ ਅਤੇ ਕਸਟਮਰ ਕੇਅਰ ਨੇ ਤਸੱਲੀਬਖਸ਼ ਜਵਾਬ ਨਾ ਦਿੱਤਾ ਤਾਂ ਮੈਂ ਸਵੇਰੇ ਫੂਡ ਸੇਫਟੀ ਅਫ਼ਸਰ ਨੂੰ ਸੂਚਿਤ ਕੀਤਾ।
ਚਿਪਸ ਦੇ ਸ਼ੌਕੀਨ ਸਾਵਧਾਨ ! ਪੈਕੇਟ ਵਿਚੋਂ ਨਿਕਲਿਆ ਮਰਿਆ ਡੱਡੂ
National News : ਪਹਿਲਾਂ ਆਈਸ ਕ੍ਰੀਮ ਵਿਚੋਂ ਕੱਟੀ ਹੋਈ ਉਂਗਲੀ, ਫਿਰ ਪੀਜ਼ਾ ਵਿਚੋਂ ਕੋਕਰੋਚ ਮਿਲਣ ਦੀਆਂ ਖਬਰਾਂ ਸਾਹਮਣੇ ਆਈਆਂ ਸਨ। ਹੁਣ ਦਾ ਮਾਮਲਾ ਤੁਹਾਨੂੰ ਮੁੜ…
