ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਸਰਹੱਦ ਉੱਤੇ ਭਾਰਤ ਅਤੇ ਚੀਨ ਦੀ ਫੌਜ ਵਿਚ ਚੱਲ ਰਹੇ ਤਣਾਅ ਵਿਚਾਲੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੱਡਾ ਹੁਕਮ ਦਿੰਦਿਆਂ ਚੀਨੀ ਸੈਨਾ ਨੂੰ ਯੁੱਧ ਦੀਆਂ ਤਿਆਰੀਆਂ ਤੇਜ਼ ਕਰਨ ਅਤੇ ਉਸ ਨੂੰ ਪੂਰੀ ਤਨਦੇਹੀ ਨਾਲ ਦੇਸ਼ ਦੀ ਪ੍ਰਭੂਸੱਤਾ ਦੀ ਰੱਖਿਆ ਕਰਨ ਲਈ ਕਿਹਾ ਹੈ। ਉਨ੍ਹਾਂ ਨੇ ਇਹ ਟਿੱਪਣੀ ਆਪਣੇ ਇੱਥੇ ਚੱਲ ਰਹੇ ਸੰਸਦ ਸੈਸ਼ਨ ਦੌਰਾਨ ਪੀਪਲਜ਼ ਲਿਬਰੇਸ਼ਨ ਆਰਮੀ ਅਤੇ ਪੀਪਲਜ਼ ਆਰਮਡ ਫੋਰਸ ਦੇ ਅਧਿਕਾਰੀਆਂ ਦੀ ਬੈਠਕ ਵਿਚ ਹਿੱਸਾ ਲੈਣ ਦੌਰਾਨ ਕੀਤੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਚੀਨੀ ਰਾਸ਼ਟਰਪਤੀ ਨੇ ਫੌਜ ਨੂੰ ਹੁਕਮ ਦਿੱਤਾ ਹੈ ਕਿ ਉਹ ਸੱਭ ਤੋਂ ਜ਼ਿਆਦਾ ਖਰਾਬ ਸਥਿਤੀ ਦੀ ਕਲਪਨਾ ਕਰਨ, ਉਸ ਦੇ ਬਾਰੇ ਵਿਚ ਸੋਚਣ ਅਤੇ ਯੁੱਧ ਲਈ ਆਪਣੀ ਤਿਆਰੀਆਂ ਅਤੇ ਸਿਖਲਾਈ ਵਧਾਉਣ,ਤਾਂ ਜੋ ਇਹ ਜਟਿਲ ਪਰਸਥਿਤੀ ਨਾਲ ਇਕਦਮ ਅਤੇ ਪ੍ਰਭਾਵੀ ਤਰੀਕੇ ਨਾਲ ਨਜੀਠਿਆ ਜਾ ਸਕੇ। ਜਿਨਪਿੰਗ ਨੇ ਇਹ ਵੀ ਕਿਹਾ ਕਿ ਸੈਨਾ ਪੂਰੀ ਦ੍ਰਿੜਤਾ ਨਾਲ ਰਾਸ਼ਟਰੀ ਪ੍ਰਭੂਸੱਤਾ, ਸੁਰੱਖਿਆ ਅਤੇ ਵਿਕਾਸ ਸੰਬੰਧੀ ਹਿੱਤਾ ਦੀ ਰੱਖਿਆ ਕਰੇ। ਚੀਨੀ ਰਾਸ਼ਟਰਪਤੀ ਦੀ ਟਿੱਪਣੀ ਉਸ ਸਮੇਂ ਆਈ ਹੈ ਜਦੋਂ ਅਸਲ ਕੰਟਰੋਲ ਰੇਖਾ ਉੱਤੇ ਭਾਰਤ ਅਤੇ ਚੀਨ ਵਿਚਾਲੇ ਲਗਭਗ 20 ਦਿਨਾਂ ਤੋਂ ਤਣਾਅ ਚੱਲ ਰਿਹਾ ਹੈ। ਪਿਛਲੇ ਦਿਨਾਂ ਵਿਚ ਦੋਵੇਂ ਦੇਸ਼ਾਂ ਦੀਆਂ ਫੌਜਾਂ ਨੇ ਲੱਦਾਖ ਅਤੇ ਉੱਤਰੀ ਸਿੱਕਮ ਵਿਚ ਆਪਣੀ ਸੈਨਾਵਾਂ ਨੂੰ ਵੱਡੀ ਗਿਣਤੀ ਵਿਚ ਤਾਇਨਾਤ ਕਰ ਦਿੱਤਾ ਹੈ। ਮੀਡੀਆ ਵਿਚ ਆ ਰਹੀਆਂ ਖਬਰਾਂ ਦੀ ਮੰਨੀਏ ਤਾਂ ਪੂਰਬੀ ਲੱਦਾਖ ਦੇ ਪੈਗੋਂਗ ਝੀਲ ਵਾਲੇ ਇਲਾਕੇ ਵਿਚ 5 ਮਈ ਨੂੰ ਭਾਰਤ ਅਤੇ ਚੀਨ ਦੀ ਫੌਜ਼ ਵਿਚਾਲੇ ਝੜਪ ਵੀ ਹੋ ਗਈ ਸੀ ਇਸ ਦੌਰਾਨ ਚੀਨੀ ਸੈਨਿਕ ਆਪਣੀ ਨਾਲ ਡੰਡੇ, ਕੰਡੇਦਾਰ ਤਾਰਾਂ ਅਤੇ ਪੱਥਰ ਲੈ ਕੇ ਆਏ ਸਨ। ਚੀਨੀ ਸੈਨਿਕ ਭਾਰਤੀ ਸੈਨਾ ਨਾਲੋਂ ਜ਼ਿਆਦਾ ਮਾਤਰਾ ਵਿਚ ਸਨ ਅਤੇ ਉਨ੍ਹਾਂ ਨੇ ਪੱਥਰਬਾਜੀ ਕੀਤੀ ਸੀ।

