ਚੀਨ ‘ਚ ਡ੍ਰੈਗਨ ਫਰੂਟ ‘ਚੋਂ ਮਿਲਿਆ ਕੋਰੋਨਾ ਵਾਇਰਸ, ਕਈ ਸੂਪਰ-ਮਾਰਕੀਟਸ ਬੰਦ

ਬੀਜਿੰਗ- ਚੀਨ ਵਿਚ ਵਿਅਤਨਾਮ ਤੋਂ ਆਏ ਡ੍ਰੈਗਨ ਫਰੂਟ ਵਿਚ ਕੋਰੋਨਾ ਵਾਇਰਸ ਪਾਇਆ ਗਿਆ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਦੇਸ਼ ਭਰ ਵਿਚ ਸੂਪਰ-ਮਾਰਕੀਰਟ ਨੂੰ ਬੰਦ…

ਬੀਜਿੰਗ- ਚੀਨ ਵਿਚ ਵਿਅਤਨਾਮ ਤੋਂ ਆਏ ਡ੍ਰੈਗਨ ਫਰੂਟ ਵਿਚ ਕੋਰੋਨਾ ਵਾਇਰਸ ਪਾਇਆ ਗਿਆ ਹੈ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਦੇਸ਼ ਭਰ ਵਿਚ ਸੂਪਰ-ਮਾਰਕੀਰਟ ਨੂੰ ਬੰਦ ਕਰ ਦਿੱਤਾ ਹੈ। ਹਾਲਾਂਕਿ ਖਾਣ-ਪੀਣ ਦੀਆਂ ਚੀਜ਼ਾਂ ਤੋਂ ਕੋਰੋਨਾ ਫੈਲਣ ਦਾ ਅਜੇ ਕੋਈ ਸਬੂਤ ਨਹੀਂ ਮਿਲਿਆ ਹੈ।

Also Read: ਕੇਂਦਰੀ ਸਿਹਤ ਰਾਜ ਮੰਤਰੀ ਭਾਰਤੀ ਪਵਾਰ ਹੋਈ ਕੋਰੋਨਾ ਪਾਜ਼ੇਟਿਵ

ਰਿਪੋਰਟਾਂ ਮੁਤਾਬਕ ਝੇਜਿਆਂਗ ਤੇ ਜਿਆਂਗਸ਼ੀ ਸੂਬਿਆਂ ਦੇ 9 ਸ਼ਹਿਰਾਂ ਵਿਚ ਫਲ ਦੀ ਜਾਂਚ ਵਿਚ ਵਾਇਰਸ ਮਿਲਿਆ ਹੈ। ਇਸ ਤੋਂ ਬਾਅਦ ਵਿਦੇਸ਼ਾਂ ਤੋਂ ਆਉਣ ਵਾਲੀਆਂ ਖਾਣ-ਪੀਣ ਦੀਆਂ ਚੀਜ਼ਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਲ ਖਰੀਦਦਾਰਾਂ ਨੂੰ ਕੁਆਰੰਟੀਨ ਹੋਣ ਦਾ ਹੁਕਮ ਦਿੱਤਾ ਗਿਆ ਹੈ।

ਚੀਨ ਵਿਚ ਦਸੰਬਰ 2020 ਵਿਚ ਵੀ ਵਿਅਤਨਾਮ ਤੋਂ ਆਏ ਡ੍ਰੈਗਨ ਫਰੂਟ ਵਿਚੋਂ ਕੋਰੋਨਾ ਵਾਇਰਸ ਮਿਲਿਆ ਸੀ। ਇਸ ਦੇ ਬਾਅਦ ਇਥੇ 26 ਜਨਵਰੀ 2021 ਤੱਕ ਇਸ ਦੇ ਇੰਪੋਰਟ ਉੱਤੇ ਬੈਨ ਲਾ ਦਿੱਤਾ ਗਿਆ ਸੀ।

Also Read: ਰਾਮ ਰਹੀਮ ਨੂੰ ਹਾਈਕੋਰਟ ਤੋਂ ਰਾਹਤ, ਪ੍ਰੋਡਕਸ਼ਨ ਵਾਰੰਟ ‘ਤੇ 21 ਅਪ੍ਰੈਲ ਤੱਕ ਲਾਈ ਰੋਕ

Leave a Reply

Your email address will not be published. Required fields are marked *