ਬੀਜਿੰਗ- ਚੀਨ ਵਿਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ ਵਿਚ ਫਿਰ ਤੋਂ ਤੇਜ਼ੀ ਦਰਜ ਕੀਤੀ ਗਈ ਹੈ, ਜਿਸ ਨੂੰ ਦੇਖਦੇ ਹੋਏ ਸਰਕਾਰ ਨੇ ਲਾਕਡਾਊਨ ਲਗਾ ਦਿੱਤਾ ਹੈ। ਪਿਛਲੇ ਇਕ ਹਫਤੇ ਵਿਚ 11 ਸੂਬਿਆਂ ਵਿਚ ਕੋਰੋਨਾ ਇਨਫੈਕਸ਼ਨ ਦੇ 100 ਤੋਂ ਵਧੇਰੇ ਮਾਮਲੇ ਦਰਜ ਕੀਤੇ ਗਏ ਹਨ, ਜਿਸ ਤੋਂ ਬਾਅਦ ਚੀਨੀ ਸਰਕਾਰ ਨੇ ਇਹ ਫੈਸਲਾ ਲਿਆ ਹੈ।
Also Read: ‘ਕੰਮ ਕੀਤਾ ਹੁੰਦਾ ਤਾਂ ਮੁੱਖ ਮੰਤਰੀ ਬਦਲਣ ਦੀ ਲੋੜ ਨਾ ਪੈਂਦੀ’: ਨਵਜੋਤ ਕੌਰ ਸਿੱਧੂ
ਰਾਸ਼ਟਰੀ ਸਿਹਤ ਕਮਿਸ਼ਨ ਦੇ ਬੁਲਾਰੇ ਮੀ ਫੇਂਗ ਨੇ ਐਤਵਾਰ ਨੂੰ ਕਿਹਾ ਕਿ 17 ਅਕਤੂਬਰ ਤੋਂ ਦੇਸ਼ ਵਿਚ ਕਈ ਇਲਾਕਿਆਂ ਵਿਚ ਫਿਰ ਤੋਂ ਕੋਰੋਨਾ ਦਾ ਕਹਿਰ ਦੇਖਣ ਨੂੰ ਮਿਲਿਆ ਹੈ ਤੇ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਵਿਚ ਇਹ ਹੋਰ ਫੈਲ ਸਕਦਾ ਹੈ। ਮੀ ਦੇ ਮੁਤਾਬਕ ਦੇਸ਼ ਦੀ 75 ਫੀਸਦੀ ਆਬਾਦੀ ਯਾਨੀ ਕਿ ਇਕ ਅਰਬ ਤੋਂ ਜ਼ਿਆਦਾ ਲੋਕਾਂ ਦੇ ਟੀਕਾਕਰਨ ਦੇ ਬਾਵਜੂਦ ਅਜਿਹੀ ਸਥਿਤੀ ਦੇਖਣ ਨੂੰ ਮਿਲ ਰਹੀ ਹੈ।
Also Read: ਟੈਸਲਾ CEO ਐਲੋਨ ਮਸਕ ਦੀ ਜਾਇਦਾਦ ‘ਚ ਇੱਕ ਦਿਨ ‘ਚ ਹੋਇਆ 1923 ਅਰਬ ਰੁਪਏ ਦਾ ਵਾਧਾ!
ਕੋਰੋਨਾ ਵਾਇਰਸ ਦੇ ਇਨਫੈਕਸ਼ਨ ਦੇ ਪ੍ਰਸਾਰ ਨੇ ਚੀਨੀ ਸਰਕਾਰ ਨੂੰ ਚਿੰਤਾ ਵਿਚ ਪਾ ਦਿੱਤਾ ਹੈ, ਜਿਸ ਕਾਰਨ ਇਨਫੈਕਸ਼ਨ ਉੱਤੇ ਰੋਕ ਲਾਉਣ ਦੇ ਲਈ ਇਕ ਸਖਤ ਜ਼ੀਰੋ-ਕੋਵਿਡ ਨੀਤੀ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਦੇਸ਼ ਦੇ ਇਕ ਤਿਹਾਈ ਸੂਬਿਆਂ ਤੇ ਇਲਾਕਿਆਂ ਵਿਚ ਕਹਿਰ ਜ਼ਿਆਦਾ ਦੇਖਿਆ ਗਿਆ ਹੈ, ਜਿਨ੍ਹਾਂ ਵਿਚ ਇਨਰ ਮੰਗੋਲੀਆ, ਗਾਂਸੂ, ਨਿੰਗਜਿਆ, ਗੁਈਝੋਊ ਤੇ ਬੀਜਿੰਗ ਸ਼ਾਮਲ ਹਨ। ਪ੍ਰਸ਼ਾਸਨ ਨੇ ਟ੍ਰੈਵਲ ਏਜੰਸੀਆਂ ਉੱਤੇ ਸੂਬਿਆਂ ਤੋਂ ਬਾਹਰ ਟੂਰ ਆਯੋਜਿਤ ਕਰਨ ਉੱਤੇ ਪਾਬੰਦੀ ਲਗਾ ਦਿੱਤੀ ਹੈ।
Also Read: ਲੁਧਿਆਣਾ ਖੇਤੀਬਾੜੀ ਵਿਭਾਗ ਵਲੋਂ ਛਾਪੇਮਾਰੀ, 76 ਲੱਖ ਕੀਮਤ ਦੇ ਨਾ-ਮਨਜ਼ੂਰ ਕੀਟਨਾਸ਼ਕ ਬਰਾਮਦ



