ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ‘ਚ ਬੱਚਾ ਚੋਰ ਦਾ ਗਿਰੋਹ ਸਰਗਰਮ ਹੋਇਆ ਪਇਆ ਹੈ। ਇਸੇ ਦੇ ਚੱਲਦੇ ਬੱਚਾ ਚੋਰੀ ਹੋਣ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਦਸ ਦਈਏ ਕਿ ਤਾਜਾ ਮਾਮਲਾ ਫਿਰਜੋਪੁਰ ਦੇ ਗੁਰੂਸਰਾਏ ਤੋਂ ਸਾਹਮਣੇ ਆਇਆ ਹੈ ਜਿੱਥੇ ਇਕ ਅੱਠ ਸਾਲ ਦੇ ਬੱਚੇ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਦੇ ਅਨੁਸਾਰ ਤਿੰਨ ਵਿਅਕਤੀਆਂ ਨੇ ਇਕ ਬੱਚੇ ਨੂੰ ਖੇਡਦੇ ਹੋਏ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਪਰ ਪਰਿਵਾਰ ਵਾਲਿਆਂ ਨੇ ਮੌਕੇ ਤੇ ਹੀ ਆਪਣੇ ਬੱਚੇ ਨੂੰ ਬਚਾ ਲਿਆ।
ਇਹਨਾਂ ਹੀ ਨਹੀਂ ਲੋਕਾਂ ਨੇ ਇਕ ਵਿਅਕਤੀ ਨੂੰ ਕਾਬੂ ਕਰ ਉਸਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਜਦਕਿ ਬਾਕੀ ਦੋ ਵਿਅਕਤੀ ਫਰਾਰ ਹੋਣ ਚ ਕਾਮਯਾਬ ਹੋਏ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲਾ ਦਰਜ ਕਰ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਥੇ ਹੀ ਪਿਛਲੇ ਕਾਫੀ ਦਿਨਾਂ ਤੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆ ਰਹੇ ਹਨ ਰਾਜਪੁਰਾ ਦੇ ਪਿੰਡ ਗੰਡਾਖੇੜੀ ਤੋਂ ਦੋ ਬੱਚੇ ਗੁਆਚੇ ਗਏ ਹਨ ਜਿਹਨਾਂ ਨੂੰ ਕਾਫੀ ਸਮਾਂ ਹੋ ਗਿਆ ਪਰ ਇਹਨਾਂ ਬਾਰੇ ਅਜੇ ਤੱਕ ਕੋਈ ਜਾਣਕਾਰੀ ਹਾਸਿਲ ਨਹੀਂ ਹੋਈ। ਪਰ ਗੁਆਚੇ ਬੱਚਿਆਂ ਚੋਂ ਇਕ ਲਾਸ਼ ਨਹਿਰ ਚੋਂ ਮਿਲੀ ਹੈ। ਦੂਜੇ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।

