ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਵਿਆਹਾਂ ਵਿੱਚ ਗੋਲੀ ਚਲਾਉਣ ਦੇ ਮਾਮਲੇ ਰੁਕਣ ਦਾ ਨਾਂ ਨਹੀਂ ਲੈ ਰਹੇ ਹਨ। ਵਿਆਹਾਂ ਵਾਲੇ ਘਰ ਵਿੱਚ ਖੁਸ਼ੀ ਛਾਈ ਹੁੰਦੀ ਹੈ ਪਰ ਕਿਸੇ ਦੀ ਇਕ ਗਲਤੀ ਦੇ ਕਰਕੇ ਖੁਸ਼ੀ ਗਮ ਵਿੱਚ ਬਦਲ ਜਾਂਦਾ ਹੈ। ਵਿਆਹਾਂ ਵਿੱਚ ਖੁਸ਼ੀ ਖੁਸ਼ੀ ਵਿੱਚ ਹਥਿਆਰਾਂ ਦੇ ਨਾਲ ਕੀਤੀ ਜਾਣ ਵਾਲੀ ਫਾਇਰਿੰਗ ਕਾਰਨ ਖੁਸ਼ੀ ਦੇ ਰੰਗ ਵਿੱਚ ਭੰਗ ਛਾ ਜਾਂਦਾ ਹੈ। ਇਸੇ ਤਰ੍ਹਾਂ ਦਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ।
ਮਿਲੀ ਜਾਣਕਾਰੀ ਦੇ ਅਨੁਸਾਰ ਪਿੰਡ ਬੋਪਾਰਾਇ ਵਿੱਚ ਉਸ ਵੇਲੇ ਖੁਸ਼ੀ ਦੇ ਮਾਹੌਲ ਗਮ ਵਿੱਚ ਬਦਲ ਗਿਆ ਜਦੋ ਕਿਸੇ ਨੇ ਵਿਆਹ ਵਾਲੇ ਘਰ ਵਿੱਚ ਗੋਲੀ ਚਲਾ ਦਿੱਤੀ ਜਿਸ ਕਾਰਨ ਇਕ ਮਾਸੂਮ ਬੁਰੀ ਤਰ੍ਹਾਂ ਜਖਮੀ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਵਿਆਹ ਤੋਂ ਪਹਿਲਾ ਜਾਗੋ ਦਾ ਸਮਾਗਮ ਕੀਤਾ ਜਾ ਰਿਹਾ ਸੀ ਜਿਸ ਵਿੱਚ ਹਰ ਕੋਈ ਖੁਸ਼ ਸੀ ਪਰ ਅਚਾਨਕ ਹੀ ਇਕ ਨੌਜਵਾਨ ਨੇ ਨਸੇ ਦੀ ਹਾਲਤ ਵਿੱਚ ਗੋਲੀ ਚੱਲਾ ਦਿੱਤੀ। ਜਿਸ ਕਾਰਨ 11 ਸਾਲ ਦਾ ਮਾਸੂਮ ਜਖਮੀ ਹੋ ਗਿਆ। ਕਿਹਾ ਜਾ ਰਿਹਾ ਹੈ ਕਿ ਜਿਸ ਵਿਅਕਤੀ ਨੇ ਗੋਲੀ ਚਲਾਈ ਸੀ ਇਹ ਲਾੜੇ ਦਾ ਦੋਸਤ ਸੀ ਤੇ ਉਸਨੇ ਨਸ਼ੇ ਦੀ ਹਾਲਤ ਵਿੱਚ ਗੋਲੀ ਚਲਾ ਦਿੱਤੀ। ਗੋਲੀ ਬੰਦੁਕ ਵਿੱਚੋ ਨਿਕਲ ਕੇ ਬੱਚੇ ਨੂੰ ਜਾ ਲੱਗੀ ਜਿਸ ਕਾਰਨ ਬੱਚਾ ਗੰਭੀਰ ਜਖਮੀ ਹੋ ਗਿਆ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਮਾਮਲੇ ਦੀ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

