ਪੰਜਾਬ ਸਿਆਸਤ ਦੀ ਸਭ ਤੋਂ ਵੱਡੀ ਖਬਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇਣਗੇ ਅਸਤੀਫਾ

ਚੰਡੀਗੜ੍ਹ: ਪੰਜਾਬ ਸਿਆਸਤ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਮੁੱਖ ਮੰਤਰੀ ਅੱਜ ਸੀਐੱਲਪੀ ਮੀਟਿੰਗ ਤੋਂ ਪਹਿਲਾਂ ਅਸਤੀਫਾ ਦੇ…

ਚੰਡੀਗੜ੍ਹ: ਪੰਜਾਬ ਸਿਆਸਤ ਦੀ ਸਭ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਪੰਜਾਬ ਮੁੱਖ ਮੰਤਰੀ ਅੱਜ ਸੀਐੱਲਪੀ ਮੀਟਿੰਗ ਤੋਂ ਪਹਿਲਾਂ ਅਸਤੀਫਾ ਦੇ ਦੇਣਗੇ। ਮਿਲੀ ਜਾਣਕਾਰੀ ਮੁਤਾਬਰ ਕੈਪਟਨ ਅਮਰਿੰਦਰ ਸਿੰਘ ਇਸ ਦੌਰਾਨ ਪਾਰਟੀ ਤੋਂ ਅਸਤੀਫਾ ਨਹੀਂ ਦੇਣਗੇ। 

ਪੜੋ ਹੋਰ ਖਬਰਾਂ: ਦੀਪ ਸਿੱਧੂ ਦੇ ਬਿਆਨਾਂ ਕਾਰਨ ਕਿਸਾਨ ਜਥੇਬੰਦੀਆਂ ‘ਚ ਰੋਸ, ਕੀਤੀ ਮੁਆਫੀ ਦੀ ਮੰਗ 

ਦੱਸ ਦਈਏ ਕਿ ਕਾਂਗਰਸ ਹਾਈ ਕਮਾਨ ਦੇ ਸੱਦੇ ਉੱਤੇ ਪੰਜਾਬ ਕਾਂਗਰਸ ਭਵਨ ਵਿਚ ਸ਼ਾਮੀਂ ਪੰਜ ਵਜੇ ਪੰਜਾਬ ਵਿਧਾਇਕਾਂ ਦੀ ਮੀਟਿੰਗ ਸੱਦੀ ਗਈ ਸੀ। ਇਸ ਦੌਰਾਨ ਸਿੱਧੂ ਧੜਾ ਪਹਿਲਾਂ ਤੋਂ ਹੀ ਇਸ ਮੀਟਿੰਗ ਨੂੰ ਲੈ ਕੇ ਸਰਗਰਮ ਹੋ ਗਿਆ। ਸਿੱਧੂ ਧੜੇ ਵਲੋਂ ਇਸ ਮੀਟਿੰਗ ਸਬੰਧੀ ਹਾਈ ਕਮਾਨ ਨੂੰ ਚਿੱਠੀ ਵੀ ਲਿਖੀ ਗਈ ਸੀ। ਪਰ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਮੀਟਿੰਗ ਤੋਂ ਪਹਿਲਾਂ ਹੀ ਅਸਤੀਫਾ ਦੇ ਦੇਣਗੇ। ਮੀਟਿੰਗ ਤੋਂ ਪਹਿਲਾਂ ਪੰਜਾਬ ਮੁੱਖ ਮੰਤਰੀ ਰਾਜਭਵਨ ਜਾਣਗੇ ਤੇ ਆਪਣੇ ਅਸਤੀਫੇ ਤੋਂ ਬਾਅਦ ਉਹ ਸੀਐੱਲਪੀ ਦੀ ਮੀਟਿੰਗ ਵਿਚ ਸ਼ਾਮਲ ਹੋਣਗੇ। 

ਪੜੋ ਹੋਰ ਖਬਰਾਂ: ‘ਚਿਕਨ ਬਰਗਰ’ ‘ਚੋਂ ਨਿਕਲੀ ਇਨਸਾਨੀ ਉਂਗਲ, ਦੇਖ ਔਰਤ ਦੇ ਉੱਡੇ ਹੋਸ਼

Leave a Reply

Your email address will not be published. Required fields are marked *