ਅੰਮ੍ਰਿਤਸਰ ਵਾਲਾ ਹਾਦਸਾ ਬਠਿੰਡਾ ਵਿੱਚ ਵਾਪਰਨ ਵਾਲਾ ਸੀ ਪਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਰੇਲ ਹਾਦਸੇ ਦੇ ਜ਼ਖ਼ਮ ਹਾਲੇ ਭਰੇ ਵੀ ਨਹੀਂ ਸੀ ਕਿ ਇਕ ਵਾਰ ਫਿਰ ਤੋਂ ਲੋਕਾਂ ਵੱਲ਼ੋਂ ਕੀਤੀ ਗਈ ਲਾਪਰਵਾਹੀ ਸਾਹਮਣੇ ਆਈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਰੇਲ ਹਾਦਸੇ ਦੇ ਜ਼ਖ਼ਮ ਹਾਲੇ ਭਰੇ ਵੀ ਨਹੀਂ ਸੀ ਕਿ ਇਕ ਵਾਰ ਫਿਰ ਤੋਂ ਲੋਕਾਂ ਵੱਲ਼ੋਂ ਕੀਤੀ ਗਈ ਲਾਪਰਵਾਹੀ ਸਾਹਮਣੇ ਆਈ। ਅੰਮ੍ਰਿਤਸਰ ਵਿੱਚ ਹੋਏ ਦਰਦਨਾਕ ਹਾਦਸੇ ਦੇ ਸ਼ਿਕਾਰ ਹੋਏ ਲੋਕਾਂ ਦੇ ਜਖਮ ਹਾਲੇ ਸੁੱਕੇ ਵੀ ਨਹੀਂ ਸੀ ਕਿ ਲੋਕਾਂ ਨੇ ਫਿਰ ਤੋਂ ਉਸੇ ਤਰ੍ਹਾਂ ਦੀ ਲਾਪਰਵਾਹੀ ਫਿਰ ਤੋ ਕਰ ਦਿੱਤੀ। ਦੱਸ ਦਈਏ ਕਿ ਬਠਿੰਡਾ ਵਿੱਚ ਲੋਕਾਂ ਵੱਲੋਂ ਛੱਠ ਪੂਜਾ ਰੇਲਵੇ ਟਰੈਕ ਉੱਤੇ ਚੜ ਕੇ ਦੇਖ ਰਹੇ ਸੀ।

Railway Track  ਦੱਸ ਦਈਏ ਕਿ ਰੇਲਵੇ ਟਰੈਕ ਨਹਿਰ ਦੇ ਉੱਪਰ ਬਣਿਆ ਹੋਇਆ ਹੈ। ਲੋਕਾਂ ਨੇ ਛੱਠ ਪੂਜਾ ਨੂੰ ਕਰਣ ਲਈ ਇਸ ਨੂੰ ਚੁਣਿਆ। ਇਸ ਤੋਂ ਬਾਅਦ ਮੌਕੇ ਮੌਜੂਦ ਲੋਕ ਨਹਿਰ ਦੇ ਕਿਨਾਰੇ ਜਾਣ ਦੀ ਬਜਾਏ ਨਹਿਰ ਤੇ ਬਣੇ ਪੁਲ ਤੇ ਚੜ੍ਹ ਗਏ ਤੇ ਰੇਲਵੇ ਟਰੈਕ ਤੇ ਖੜੇ ਹੋਕੇ ਪੂਜਾ ਦੇਖਣ ਤੇ ਕਰਨ ਲੱਗ ਗਏ। ਜਿਸ ਤੋਂ ਬਾਅਦ ਇਕ ਵਾਰ ਫਿਰ ਲੋਕਾਂ ਤੇ ਪ੍ਰਸ਼ਾਸਨ ਦੀ ਲਾਪਰਵਾਹੀ ਸਾਹਮਣੇ ਆਈ ਹੈ।

Railway Track

 

ਦੱਸਣਯੋਗ ਗੱਲ ਹੈ ਕਿ ਅੰਮ੍ਰਿਤਸਰ ਦੇ ਜੋੜਾ ਫਾਟਕ ਤੇ ਵੀ ਇਸੇ ਤਰ੍ਹਾਂ ਦਾ ਨਜਾਰਾ ਦੇਖਣ ਨੂੰ ਮਿਲਿਆ ਸੀ ਜਿੱਥੇ ਦੁਸਹਿਰੇ ਦੇ ਤਿਉਹਾਰ ਦੌਰਾਨ ਲੋਕ ਰੇਵਲੇ ਟਰੈਕ ਤੇ ਖੜੇ ਹੋਕੇ ਰਾਵਣ ਨੂੰ ਸੜਦਾ ਦੇਖ ਰਹੇ ਸੀ ਅਚਾਨਕ ਹੀ ਉਹਨਾਂ ਆਈ ਟ੍ਰੇਨ ਨੇ ਕਈ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਸੀ।

Railway Track

ਪਰ ਲੋਕਾਂ ਨੇ ਇਸ ਮਾਮਲੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਸਬਕ ਨਾਂ ਲੈਂਦੇ ਹੋਏ ਫਿਰ ਤੋਂ ਇਹ ਗਲਤੀ ਕੀਤੀ ਤੇ ਨਾਲ ਹੀ ਪ੍ਰਸ਼ਾਸਨ ਦੀ ਵੀ ਲਾਪਰਵਾਹੀ ਸਾਹਮਣੇ ਆਈ ਹੈ।

Leave a Reply

Your email address will not be published. Required fields are marked *