ਚੰਨੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਆਪਣਾ ਪੱਖ ਕੀਤਾ ਪੇਸ਼, ਕਿਹਾ-‘ਜੇ ਮੈਂ ਪੈਸੇ ਮੰਗੇ ਹੋਣ ਤਾਂ ਮੈਂ ਤੁਹਾਡਾ ਦੇਣਦਾਰ ਹਾਂ…

 ਚੰਡੀਗੜ੍ਹ:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਤੇ 2 ਕਰੋੜ ਰੁਪਏ ਮੰਗਣ ਦੇ ਇਲਜ਼ਾਮ ਲਗਾਏ ਗਏ…

 ਚੰਡੀਗੜ੍ਹ:  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਦਿਨ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਉਤੇ 2 ਕਰੋੜ ਰੁਪਏ ਮੰਗਣ ਦੇ ਇਲਜ਼ਾਮ ਲਗਾਏ ਗਏ ਸਨ। ਇਸ ਪਿੱਛੋਂ ਅੱਜ ਸਾਬਕਾ ਸੀਐੱਮ ਚਰਨਜੀਤ ਸਿੰਘ ਚੰਨੀ ਨੇ ਭਗਵੰਤ ਮਾਨ ਵੱਲੋਂ ਲਾਏ ਗਏ ਇਲਜ਼ਾਮਾਂ ਪ੍ਰਤੀ ਸ੍ਰੀ ਕਤਲਗੜ੍ਹ ਸਾਹਿਬ ਨਤਮਸਤਕ ਹੋ ਕੇ ਗੁਰੂ ਸਾਹਿਬ ਦੀ ਕਚਹਿਰੀ ਵਿੱਚ ਆਪਣਾ ਪੱਖ ਪੇਸ਼ ਕੀਤਾ।

 ਚੰਨੀ ਨੇ ਗੁਰੂ ਘਰ ਜਾ ਕੇ ਗੁਰੂ ਗ੍ਰੰਥ ਸਾਹਿਬ ਅੱਗੇ ਅਰਦਾਸ ਕੀਤੀ ਤੇ ਆਪਣਾ ਪੱਖ ਰੱਖਿਆ। ਉਨ੍ਹਾਂ ਨੇ ਆਖਿਆ ਕਿ ਉਸ ਨੇ ਕਦੇ ਆਪਣੇ ਭਾਣਜੇ ਰਾਹੀਂ ਪੈਸੇ ਨਹੀਂ ਮੰਗੇ। ਇਹ ਸਾਰੇ ਇਲਜ਼ਾਮ ਝੂਠੇ ਹਨ। ਮੈਂ ਆਪ ਜੀ ਦੇ ਦਰ ਤੋਂ ਕਿਤੇ ਹੋਰ ਨਹੀਂ ਜਾ ਸਕਦਾ। ਇਸ ਲਈ ਮੈਂ ਆਪਣੀ ਸਫਾਈ ਦੇਣ ਤੁਹਾਡੇ ਕੋਲ ਆਇਆ ਹਾਂ। ਜੇਕਰ ਮੈਂ ਪੈਸੇ ਲਏ ਹੋਣ ਤਾਂ ਮੈਂ ਆਪ ਦਾ ਦੇਣਦਾਰ ਹਾਂ। ਮੇਰੇ ਉਤੇ ਝੂਠੇ ਇਲਜ਼ਾਮ ਲਗਾਏ ਹਨ। ਲਾਏ ਜਾ ਰਹੇ ਹਨ।

ਚੰਨੀ ਨੇ ਕਿਹਾ ਹੈ ਕਿ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਨ ਆਇਆ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਅਰਦਾਸ ਕਰਦਾ ਹਾਂ ਮੈਂ ਕਿਸੇ ਨੂੰ ਆਪਣੇ ਭਾਣਜੇ ਕੋਲ ਨੌਕਰੀ ਲੈਣ ਬਦਲੇ ਪੈਸੇ ਲਈ ਨਹੀਂ ਭੇਜਿਆ ਹਾਂ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਮੈਂ ਪੈਸੇ ਮੰਗੇ ਹੋਣ ਤਾਂ ਮੈ ਆਪ ਜੀ ਦਾ ਦੇਣਦਾਰ ਹਾਂ।

 

Leave a Reply

Your email address will not be published. Required fields are marked *