LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕਰਨਾਲ ਦੀ ਕੈਮੀਕਲ ਫੈਕਟਰੀ 'ਚ ਲੱਗੀ ਭਿਆਨਕ ਅੱਗ, ਸਮਾਨ ਸੜ ਕੇ ਹੋਇਆ ਸਵਾਹ

factory

ਕਰਨਾਲ: ਕਰਨਾਲ (karnal) ਵਿਚ ਇਕ ਕੈਮੀਕਲ ਫੈਕਟਰੀ 'ਚ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ।  ਦੱਸ ਦੇਈਏ ਕਿ ਇਹ ਹਾਦਸਾ ਕਰਨਾਲ ਦੇ ਇੰਦਰੀ ਰੋਡ 'ਤੇ ਦਰੜ ਪਿੰਡ ਨੇੜੇ ਯੂਨੀਵਰਸਲ (chemical factory) ਕੈਮੀਕਲ ਫੈਕਟਰੀ ਵਿਚ ਵਾਪਰਿਆ ਹੈ। ਅੱਗ ਇਨੀ ਜਿਆਦਾ ਭਿਆਨਕ ਸੀ ਕਿ ਸਭ ਕੁਝ ਸੜ੍ਹ ਕੇ ਸੁਆਹ  ਹੋ ਗਿਆ ਹੈ।  ਇਸ ਫੈਕਟਰੀ ਵਿਚ ਲੁਬਰੀਕੈਂਟ ਬਣਾਏ ਜਾਂਦੇ ਹਨ। ਅੱਗ ਲੱਗਣ ਦਾ ਕਾਰਨ ਟੈਂਕ 'ਚ ਲੀਕੇਜ ਹੋ ਸਕਦਾ ਹੈ।

15 ਗੱਡੀਆਂ ਨੇ ਲਗਭਗ ਸਾਢੇ ਪੰਜ ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਅੱਗ ਨੂੰ ਕਾਬੂ ਕੀਤਾ। ਪੂਰੀ ਫੈਕਟਰੀ ਅੱਗ ਦੀ ਲਪੇਟ ਵਿਚ ਆ ਗਈ। ਲੰਬੇ ਸਮੇਂ ਤੋਂ ਇਸ ਫੈਕਟਰੀ ਵਿੱਚ ਲੁਬਰੀਕੈਂਟ ਤਿਆਰ ਕੀਤੇ ਜਾਂਦੇ ਹਨ। ਐਤਵਾਰ ਦਾ ਦਿਨ ਸੀ, ਜਿਸ ਕਰਕੇ ਜ਼ਿਆਦਾ ਵਰਕਰ ਨਹੀਂ ਆਏ ਸੀ। ਫੈਕਟਰੀ ਬੰਦ ਹੋਣ ਦਾ ਸਮਾਂ ਸੀ ਜਦੋਂ ਅਚਾਨਕ ਅੱਗ ਲੱਗ ਗਈ।

 

ਮਜ਼ਦੂਰਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਭੜਕ ਗਈ, ਜਿਸ ਤੋਂ ਬਾਅਦ ਮਜ਼ਦੂਰ ਫੈਕਟਰੀ ਵਿਚੋਂ ਬਾਹਰ ਆ ਗਏ।ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਹੌਲੀ ਹੌਲੀ ਅੱਗ ‘ਤੇ ਕਾਬੂ ਪਾਇਆ।

ਅੱਗ ਦੀਆਂ ਲਪਟਾਂ ਕਾਬੂ ਵਿਚ ਆਉਣ ਤੋਂ ਬਾਅਦ, ਫੈਕਟਰੀ ਦੇ ਮਾਲਕ ਤੋਂ ਲੈ ਕੇ ਕਰਮਚਾਰੀਆਂ ਨੇ ਸੁੱਖ ਦਾ ਸਾਹ ਲਿਆ, ਪਰ ਉਦੋਂ ਤਕ ਫੈਕਟਰੀ ਸੜ੍ਹ ਕੇ ਸੁਆਹ ਹੋ ਗਈ ਸੀ। ਤਕਰੀਬਨ ਸਾਢੇ ਪੰਜ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਅੱਗ ਬੁਝਾਊ ਅਮਲੇ ਦੀਆਂ 15 ਗੱਡੀਆਂ ਨੇ ਅੱਗ 'ਤੇ ਕਾਬੂ ਪਾਇਆ। ਇਸ ਦੌਰਾਨ ਕਿਸੇ ਵੀ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

In The Market